ਗੁਰਦਾਸਪੁਰ (ਵਿਨੋਦ) - ਸੀ. ਆਈ. ਏ ਸਟਾਫ ਗੁਰਦਾਸਪੁਰ ਵੱਲੋਂ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਸੀ. ਆਈ. ਏ ਸਟਾਫ ਗੁਰਦਾਸਪੁਰ ਦੇ ਇੰਚਾਰਜ਼ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸਟਾਫ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਪ੍ਰਦੀਪ ਕੁਮਾਰ ਪੁਲਸ ਪਾਰਟੀ ਸਮੇਤ ਪਿੰਡ ਬਰਨਾਲਾ ਦੇ ਕੋਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ ਕਿ ਇਕ ਮੋਟਰਸਾਈਕਲ ਸਵਾਰ ਨੇ ਆਪਣੀ ਜੈਕਟ ਦੀ ਜੇਬ ਤੋਂ ਕੋਈ ਚੀਜ਼ ਸੁੱਟੀ, ਜਿਸ 'ਤੇ ਪੁਲਸ ਪਾਰਟੀ ਦੀ ਨਜ਼ਰ ਪੈ ਗਈ। ਪੁਲਸ ਪਾਰਟੀ ਨੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਪ੍ਰਭਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਬਰਿਆਰ ਦੱਸਿਆ ਜਦ ਉਸ ਦੇ ਵਲੋਂ ਸੁੱਟੀ ਚੀਜ਼ ਨੂੰ ਚੁੱਕ ਕੇ ਚੈੱਕ ਕੀਤਾ ਗਿਆ ਤਾਂ ਉਹ ਇਕ ਗ੍ਰਾਮ 15 ਮਿ. ਗ੍ਰਾਂਮ ਹੈਰੋਇਨ ਪਾਈ ਗਈ। ਦੋਸ਼ੀ ਨੂੰ ਐੱਨ. ਡੀ. ਪੀ. ਐੱਸ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ।
ਇਸ ਸੰਬੰਧੀ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ 'ਚ ਕੇਸ ਦਰਜ਼ ਕਰਕੇ ਪੁੱਛਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਉਹ ਖੁਦ ਵੀ ਨਸ਼ੇੜੀ ਹੈ ਤੇ ਨੌਜਵਾਨਾਂ ਨੂੰ ਵੀ ਹੈਰੋਇਨ ਵੇਚਦਾ ਹੈ।
ਲਾਪਤਾ ਵਿਅਕਤੀ ਦੀ ਲਾਸ਼ ਨਹਿਰ 'ਚੋਂ ਮਿਲੀ
NEXT STORY