ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਇਕ ਕਲਯੁੱਗੀ ਪਿਓ ਨੇ ਆਪਣੀ 12 ਸਾਲਾ ਦੀ ਧੀ ਨੂੰ ਆਪਣੇ ਦੋਸਤ ਦੇ ਸਾਹਮਣੇ ਸਿਰਫ 500 ਰੁਪਏ ਵਿਚ ਪਰੋਸ ਦਿੱਤਾ। ਪਿਤਾ ਅਤੇ ਉਸ ਦੇ ਦੋਸਤ ਖਿਲਾਫ ਕਸੂਰ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੀੜਤਾ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਗਿਆ ਪਰ ਦੋਵੇਂ ਮੁਲਜ਼ਮ ਫਰਾਰ ਹਨ।
ਸਰਹੱਦ ਪਾਰ ਸੂਤਰਾਂ ਅਨੁਸਾਰ ਕਸੂਰ ਨਿਵਾਸੀ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਘਰ ਵਿਚ ਰਹਿੰਦਾ ਹੈ। ਬੀਤੇ ਦਿਨ ਉਹ ਕੰਮਕਾਜ ਲਈ ਘਰੋਂ ਸਵੇਰੇ ਚਲੀ ਗਈ ਅਤੇ ਘਰ ਵਿਚ ਉਸ ਦਾ ਪਤੀ ਅਤੇ 12 ਸਾਲਾ ਕੁੜੀ ਸੀ। ਉਹ ਦੁਪਹਿਰ ਨੂੰ ਜਦੋਂ ਘਰ ਵਾਪਸ ਆਈ ਤਾਂ ਉਸ ਦੀ ਕੁੜੀ ਰੋ ਰਹੀ ਸੀ ਜਦੋਂ ਉਸ ਨੇ ਰੋਣ ਦਾ ਕਾਰਣ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਤੁਹਾਡੇ ਜਾਣ ਤੋਂ ਬਾਅਦ ਪਿਤਾ ਨੇ ਆਪਣੇ ਦੋਸਤ ਅਸਲਮ ਬਹਾਦਰ ਨੂੰ ਘਰ ਬੁਲਾ ਲਿਆ ਅਤੇ ਉਸ ਨੇ ਪਿਤਾ ਨੂੰ 500 ਰੁਪਏ ਦਿੱਤੇ, ਜਿਸ ਤੋਂ ਬਾਅਦ ਪਿਤਾ ਮੈਨੂੰ ਅਤੇ ਉਸ ਵਿਅਕਤੀ ਨੂੰ ਛੱਡ ਕੇ ਘਰੋਂ ਬਾਹਰ ਚਲਾ ਗਿਆ। ਪਿਤਾ ਦੇ ਜਾਣ ਤੋਂ ਬਾਅਦ ਉਕਤ ਅਸਲਮ ਬਹਾਦਰ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਕੁੜੀ ਨੇ ਮਾਂ ਨੂੰ ਦੱਸਿਆ ਕਿ ਦੋਸ਼ੀ ਸ਼ਰੇਆਮ ਕਹਿ ਰਿਹਾ ਸੀ ਕਿ ਉਸ ਨੇ ਜਬਰ-ਜ਼ਨਾਹ ਲਈ 500 ਰੁਪਏ ਦਿੱਤੇ ਹਨ।
ਪੁਲਸ ਨੇ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
NEXT STORY