ਗੁਰਦਾਸਪੁਰ (ਜ. ਬ.) : ਪਾਕਿਸਤਾਨ 'ਚ ਹਿੰਦੂ ਫ਼ਿਰਕੇ ਦੇ ਲੋਕਾਂ 'ਤੇ ਅੱਤਿਆਚਾਰ ਕਰਨ ਦੀਆਂ ਘਟਨਾਵਾਂ ਦੇ ਚੱਲਦੇ ਬੀਤੇ ਦਿਨ ਇਕ ਇਤਿਹਾਸਕ ਸ਼੍ਰੀ ਰਘੂਨਾਥ ਮੰਦਰ ਨੂੰ ਸਰਕਾਰ ਨੇ ਕੁੜੀਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਬਣਾ ਦਿੱਤਾ। ਇਸ ਸਬੰਧੀ ਵਿਰੋਧ ਕਰਨ ਵਾਲੇ ਹਿੰਦੂ ਫ਼ਿਰਕੇ ਦੇ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਸੋਟੀਆਂ ਦਿਖਾ ਕੇ ਭਜਾ ਦਿੱਤਾ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : ਪੈਟਰੋਲ ਪੰਪ ਮਾਲਕ ਦੇ ਪੁੱਤ ਦਾ ਗੋਲੀ ਮਾਰ ਕੇ ਕਤਲ
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਕਸਬਾ ਡੇਰਾ ਦੇ ਮੁਜੀਦਨਗਰ ਇਲਾਕੇ 'ਚ ਸਦੀਆਂ ਪੁਰਾਣਾ ਸ਼੍ਰੀ ਰਘੂਨਾਥ ਮੰਦਰ ਸੀ। ਬੇਸ਼ੱਕ ਇਸ ਮੰਦਰ 'ਚ ਹਿੰਦੂ ਫ਼ਿਰਕੇ ਦੇ ਲੋਕ ਪੂਜਾ ਅਰਚਨਾ ਕਰਨ ਲਈ ਨਹੀਂ ਆਉਂਦੇ ਸੀ ਪਰ ਦੀਵਾਲੀ 'ਤੇ ਇਸ ਮੰਦਰ 'ਚ ਵੀ ਰੰਗ ਰੋਗਨ ਕਰ ਕੇ ਇਸ ਧਾਰਮਕ ਸਥਾਨ 'ਚ ਹਿੰਦੂ ਫ਼ਿਰਕੇ ਦੇ ਲੋਕ ਪੂਜਾ ਅਰਚਨਾ ਕਰਦੇ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਸਲਿਮ ਫ਼ਿਰਕੇ ਦੇ ਲੋਕਾਂ ਦੀ ਮੰਗ 'ਤੇ ਇਸ ਮੰਦਰ ਨੂੰ ਕੁੜੀਆਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਣਾ ਦਿੱਤਾ ਅਤੇ ਮੰਦਰ ਦੀ ਹੋਂਦ ਹੀ ਖ਼ਤਮ ਕਰ ਦਿੱਤੀ। ਜਦ ਹਿੰਦੂ ਫ਼ਿਰਕੇ ਦੇ ਕੁਝ ਲੋਕਾਂ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਤਾਂ ਮੌਕੇ 'ਤੇ ਪਹੁੰਚੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਭਾਰਤ ਨਹੀਂ ਹੈ, ਜਿਥੇ ਤੁਹਾਡੀ ਸੁਣੀ ਜਾਵੇਗੀ। ਆਪਣੇ ਘਰਾਂ 'ਚ ਜਾ ਕੇ ਬੈਠੋ ਅਤੇ ਆਪਣੀਆਂ ਕੁੜੀਆਂ ਨੂੰ ਵੀ ਸਕੂਲ 'ਚ ਸਿੱਖਿਆ ਪ੍ਰਾਪਤ ਕਰਨ ਲਈ ਭੇਜੋ। ਇਸ ਮੌਕੇ ਕੁਝ ਅੱਤਵਾਦੀ ਵਿਚਾਰਧਾਰਾ ਦੇ ਲੋਕ ਵੀ ਸੋਟੀਆਂ ਲਏ ਵੇਖੇ ਗਏ, ਜਿਸ 'ਤੇ ਹਿੰਦੂ ਫਿਰਕੇ ਦੇ ਲੋਕ ਚੁੱਪਚਾਪ ਵਾਪਸ ਘਰਾਂ 'ਚ ਚਲੇ ਗਏ।
ਇਹ ਵੀ ਪੜ੍ਹੋ : ਹੈਵਾਨੀਅਤ : 5 ਸਾਲਾ ਪੁੱਤ ਨੂੰ ਬੰਧਕ ਬਣਾ ਕੇ ਜਨਾਨੀ ਨਾਲ ਕੀਤਾ ਗੈਂਗਰੇਪ, ਦੋਵਾਂ ਨੂੰ ਬੰਨ੍ਹ ਕੇ ਨਦੀ 'ਚ ਸੁੱਟਿਆ
'ਰਵਨੀਤ ਬਿੱਟੂ' ਦਾ ਕਾਫ਼ਲਾ ਹਾਦਸੇ ਦਾ ਸ਼ਿਕਾਰ, ਟਰੱਕ ਨਾਲ ਹੋਈ ਟੱਕਰ
NEXT STORY