ਗੁਰਦਾਸਪੁਰ (ਗੁਰਪ੍ਰੀਤ ਸਿੰਘ ਚਾਵਲਾ) : ਗੁਰਦਾਸਪੁਰ ਦੇ ਪਿੰਡ ਦੁਲੂਆਣਾ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਥਿਤੀ ਉਸ ਵੇਲੇ ਵਿਗੜ ਗਈ ਜਦੋਂ ਵਾਰਡ ਨੰਬਰ 4 ਤੋਂ ਪੰਚ ਉਮੀਦਵਾਰ ਬਲਵੰਤ ਸਿੰਘ ਪੰਛੀ ਦਾ ਨਾਂ ਹੀ ਬੈਲਟ ਪੇਪਰ 'ਚੋਂ ਗਾਇਬ ਪਾਇਆ ਗਿਆ। ਬੈਲਟ ਪੇਪਰ 'ਚੋਂ ਆਪਣਾ ਨਾਂ ਤੇ ਚੋਣ ਨਿਸ਼ਾਨ ਨਾ ਵੇਖ ਭੜਕੇ ਬਲਵੰਤ ਸਿੰਘ ਤੇ ਉਸਦੇ ਸਮਰਥਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਉਪਰੰਤ ਨਾਅਰੇਬਾਜ਼ੀ ਕਰਦਿਆਂ ਬਲਵੰਤ ਦੇ ਸਮਰਥਕਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਏਨਾ ਹੀ ਨਹੀਂ ਉਨ੍ਹਾਂ ਨੇ ਆਰ.ਓ. 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਵੀ ਲਗਾਏ ਹਨ। ਇਸ ਸਬੰਧੀ ਜਦੋਂ ਰਿਟਰਨਿੰਗ ਅਫਸਰ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੁੱਲ੍ਹਾ ਟੈਕਸ ਅਦਾ ਨਾ ਕੀਤੇ ਜਾਣ ਕਰਕੇ ਉਸਦੇ ਕਾਗਜ਼ ਰੱਦ ਹੋ ਗਏ ਸਨ।
ਹੰਗਾਮੇ ਤੋਂ ਬਾਅਦ ਇਸ ਪਿੰਡ ਦੀ ਚੋਣ ਰੱਦ ਹੁੰਦੀ ਹੈ ਜਾਂ ਨਹੀਂ, ਇਸਦਾ ਫੈਸਲਾ ਤਾਂ ਪ੍ਰਸ਼ਾਸਨ ਦਾ ਹੋਵੇਗਾ ਪਰ ਫਿਲਹਾਲ ਬਲਵੰਤ ਸਿੰਘ ਦੇ ਸਮਥਕਾਂ ਵਲੋਂ ਵੋਟ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ।
ਵਿਧਾਇਕ ਕੋਟਲੀ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆਂ ਬੁੱਲੇਪੁਰ
NEXT STORY