ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੀ ਬਾਲ ਵਿਦਿਆ ਮੰਦਿਰ ਸਕੂਲ ਦੀ ਵਿਦਿਆਰਥਣ ਰਾਬਿਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਕਲਾਸ ਦੀ ਪ੍ਰੀਖਿਆ 'ਚ ਸਪੋਰਟਸ ਕੋਟੇ 'ਚ ਪੰਜਾਬ ਭਰ 'ਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਰਾਬਿਆ ਦੇ ਪਿਤਾ ਨਰੇਸ਼ ਕੁਮਾਰ ਪੁਲਸ 'ਚ ਹਨ। ਉਸ ਨੇ 10ਵੀ ਦੇ ਸਪੋਰਟਸ ਕੋਟੇ 'ਚੋਂ 650 'ਚੋਂ 645 ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਰਾਬਿਆ ਆਪਣੀ ਸਿੱਖਿਆ ਪੂਰੀ ਕਰਕੇ ਆਈ.ਪੀ.ਐੱਸ ਬਣਨਾ ਚਾਹੁੰਦੀ ਹੈ ਅਤੇ ਦੂਜੀ ਪਸੰਦ ਉਸ ਦੀ ਜੱਜ ਬਣਨ ਦੀ ਹੈ।
ਰਾਬਿਆ ਆਪਣੇ ਸਪੇ ਮਾਰਸਲ ਆਰਟਸ ਖੇਡ 'ਚੋਂ ਸਕੂਲ ਨੈਸ਼ਨਲ ਗੇਮਸ 'ਚੋਂ ਸੋਨ ਤਗਮਾ ਜਿੱਤ ਚੁੱਕੀ ਹੈ ਅਤੇ ਆਪਣੀ ਸਫਲਤਾਂ ਦੇ ਲਈ ਉਹ ਆਪਣੇ ਪਿਤਾ ਨੂੰ ਸਿਹਰਾ ਦਿੰਦੀ ਹੈ। ਰਾਬਿਆ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਉਸ ਨੂੰ ਸਵੇਰੇ ਚਾਰ ਵਜੇ ਉਠਾ ਕੇ ਪੜ੍ਹਨ ਨੂੰ ਕਹਿੰਦੇ ਸੀ ਅਤੇ ਹਰ ਸਮੇਂ ਉਸਨੂੰ ਆਤਮ-ਵਿਸ਼ਵਾਸ 'ਚ ਸਫਲ ਹੋਣ ਦੇ ਲਈ ਪ੍ਰੇਰਿਤ ਕਰਦੇ ਸਨ। ਇਸ ਦੇ ਨਾਲ ਹੀ ਉਸ ਨੇ ਅਧਿਆਪਕਾਂ ਨੂੰ ਵੀ ਉਹ ਆਪਣੀ ਸਫਲਤਾ ਦਾ ਸਿਹਰਾ ਦਿੱਤਾ ਹੈ। ਰਾਬਿਆ ਦਾ ਕਹਿਣਾ ਹੈ ਕਿ ਉਹ ਹੁਣ ਸਥਾਨਕ ਸਰਕਾਰੀ ਸਕੂਲ 'ਚ 11ਵੀਂ ਕਲਾਸ 'ਚ ਸਿੱਖਿਆ ਪ੍ਰਾਪਤ ਕਰ ਰਹੀ ਹੈ ਅਤੇ ਉਹ ਪਹਿਲਾ ਤਾਂ 5-6 ਘੰਟੇ ਸਕੂਲ ਦੇ ਬਾਅਦ ਪੜ੍ਹਾਈ ਕਰਦੀ ਸੀ ਪਰ ਉਹ ਹੁਣ ਪਹਿਲਾ ਤੋਂ ਜ਼ਿਆਦਾ ਮਿਹਨਤ ਕਰੇਗੀ।
ਸਪੋਰਟਸ ਕੋਟੇ 'ਚੋਂ ਗੁਰਦਾਸਪੁਰ ਦੀ ਨੰਦਨੀ ਨੇ ਕੀਤਾ ਟਾਪ
NEXT STORY