ਗੁਰਦਾਸਪੁਰ (ਦੀਪਕ) - ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਰੇਲਵੇ ਪੁਲਸ ਨੇ 26 ਜਨਵਰੀ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਜਾਂਚ ਮੁਹਿੰਮ ਚਲਾਈ। ਇਸ ਸੰਬੰਧੀ ਡੋਗ ਸਕੁਐਡ ਨਾਲ ਖਾਸ ਤੌਰ 'ਤੇ ਪਹੁੰਚੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਏ. ਡੀ. ਜੀ. ਪੀ. ਰੇਲਵੇ ਰੋਹਿਤ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੇਲਵੇ ਸਟੇਸ਼ਨ ਗੁਰਦਾਸਪੁਰ 'ਤੇ ਜਾਂਚ ਮੁਹਿੰਮ ਚਲਾਈ।
ਇਸ ਮੌਕੇ ਗੁਰਦਾਸਪੁਰ ਤੋਂ ਵਾਇਆ ਜੰਮੂ ਦੁਰਗ ਜਾਣ ਵਾਲੀ ਦੁਰਗ ਐਕਸਪ੍ਰੈੱਸ, ਟਾਟਾ ਨਗਰ ਤੋਂ ਚੱਲ ਕੇ ਜੰਮੂ ਤਵੀ ਜਾਣ ਵਾਲੀ ਜੰਮੂ ਤਵੀ ਐਕਸਪ੍ਰੈੱਸ, ਪਠਾਨਕੋਟ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੀਆਂ ਗੱਡੀਆਂ ਤੇ ਰਾਵੀ ਐਕਸਪ੍ਰੈੱਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਉਨ੍ਹਾਂ ਨੇ ਨਾਲ ਹੀ ਗੱਡੀਆਂ 'ਚ ਬੈਠੇ ਅਤੇ ਸਟੇਸ਼ਨ 'ਤੇ ਆਉਣ-ਜਾਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਵੀ ਤਲਾਸ਼ੀ ਲਈ ਗਈ।
ਇਸ ਮੌਕੇ ਐੱਸ. ਐੱਚ. ਓ. ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਜਾਂ ਰੇਲਵੇ ਲਾਈਨਾਂ ਨੇੜੇ ਕਿਸੇ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਚੀਜ਼ ਨੂੰ ਦੇਖਦੇ ਹਨ ਤਾਂ ਤੁਰੰਤ ਰੇਲਵੇ ਪੁਲਸ ਨੂੰ ਸੂਚਿਤ ਕਰਨ। ਇਸ ਮੌਕੇ ਗੁਰਦਾਸਪੁਰ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਪਲਵਿੰਦਰ ਸਿੰਘ, ਹੌਲਦਾਰ ਸੇਵਾ ਸਿੰਘ, ਅਸ਼ੋਕ ਕੁਮਾਰ, ਰਾਜੀਵ ਸੈਣੀ, ਕੁਲਦੀਪ ਸਿੰਘ, ਹਰਪਾਲ ਸਿੰਘ, ਪੀ. ਐੱਚ. ਜੀ. ਪ੍ਰਕਾਸ਼ ਚੰਦ, ਸਟੇਸ਼ਨ ਹੈੱਡ ਸ਼ਸ਼ੀ ਮੋਹਨ ਆਦਿ ਹਾਜ਼ਰ ਸਨ।
ਟਰੈਕਟਰ-ਟਰਾਲੀ ਨਾਲ ਟਕਰਾਇਆ ਮੋਟਰਸਾਈਕਲ, 1 ਦੀ ਮੌਤ
NEXT STORY