ਗੁਰਦਾਸਪੁਰ/ਲਾਹੌਰ (ਵਿਨੋਦ) : ਇਕ ਕਲਯੁੱਗੀ ਭਰਾ ਨੇ ਸਕੀ ਕੁਆਰੀ ਭੈਣ ਨੂੰ ਗਰਭਵਤੀ ਕਰਨ ਅਤੇ ਭੈਣ ਵਲੋਂ ਆਪਣੀ ਵੱਡੀ ਭੈਣ ਦੀ ਮਦਦ ਨਾਲ ਕੋਟ ਖਵਾਜਾ ਸੈਯਦ ਹਸਪਤਾਲ ਲਾਹੌਰ ਵਿਚ ਇਕ ਲੜਕੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਟਾਇਲੈੱਟ ਦੇ ਟੈਂਕ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਸਫਾਈ ਕਰਮਚਾਰੀ ਦੀ ਸਰਗਰਮੀ ਨਾਲ ਬੱਚੇ ਨੂੰ ਵੀ ਡਾਕਟਰਾਂ ਨੇ ਬਚਾ ਲਿਆ ਅਤੇ ਪੁਲਸ ਨੇ ਦੋਵਾਂ ਭੈਣਾਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ।ਸਰਹੱਦ ਪਾਰ ਸੂਤਰਾਂ ਅਨੁਸਾਰ ਲਾਹੌਰ ਦੇ ਕੋਟ ਖਵਾਜਾ ਸੈਯਦ ਹਸਪਤਾਲ ਵਿਚ ਇਕ ਲੜਕੀ ਇਹ ਕਹਿ ਕੇ ਦਾਖ਼ਲ ਹੋਈ ਕਿ ਉਹ ਗਰਭਵਤੀ ਹੈ ਅਤੇ ਬੱਚੇ ਨੂੰ ਜਨਮ ਦੇਣਾ ਹੈ। ਉਸ ਸਮੇਂ ਉਸ ਦੀ ਵੱਡੀ ਭੈਣ ਵੀ ਉਸ ਦੇ ਨਾਲ ਸੀ। 18 ਸਾਲਾ ਲੜਕੀ ਨੂੰ ਗਾਇਨੀ ਵਾਰਡ ਵਿਚ ਦਾਖ਼ਲ ਕਰ ਲਿਆ ਗਿਆ ਅਤੇ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ ਪਰ ਲੜਕੇ ਨੂੰ ਜਨਮ ਦੇ ਕੁਝ ਸਮੇਂ ਬਾਅਦ ਹੀ ਦੋਵੇਂ ਭੈਣਾਂ ਹਸਪਤਾਲ ਤੋਂ ਲਾਪਤਾ ਹੋ ਗਈਆ ਪਰ ਸਫਾਈ ਕਰਮਚਾਰੀ ਜਿਵੇਂ ਹੀ ਸਫਾਈ ਕਰਨ ਲਈ ਕਮਰੇ ਵਿਚ ਆਇਆ ਤਾਂ ਉਸ ਨੇ ਟਾਇਲੈੱਟ ਟੈਂਕ ਵਿਚ ਪਏ ਬੱਚੇ ਨੂੰ ਵੇਖਿਆ ਤਾਂ ਉਸ ਦੀ ਜਾਣਕਾਰੀ ਹਸਪਤਾਲ ਦੇ ਪ੍ਰਬੰਧਕਾਂ ਨੂੰ ਦਿੱਤੀ।
ਡਾਕਟਰਾਂ ਨੇ ਤੁਰੰਤ ਬੱਚੇ ਨੂੰ ਇਨਕੂਬੇਟਰ ਵਿਚ ਰੱਖ ਕੇ ਉਸ ਨੂੰ ਬਚਾ ਲਿਆ ਅਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦਾਖਲ ਲੜਕੀ ਦਾ ਹਸਪਤਾਲ ਵਿਚ ਦਿੱਤਾ ਰਿਕਾਰਡ ਚੈੱਕ ਕੀਤਾ ਤੇ ਲਿਖੇ ਪਤੇ 'ਤੇ ਪਹੁੰਚ ਕੇ ਲੜਕੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸ ਲੜਕੀ ਨੂੰ ਉਸ ਦੇ ਸਕੇ ਭਰਾ ਨੇ ਸਰੀਰਕ ਸਬੰਧ ਬਣਾ ਕੇ ਗਰਭਵਤੀ ਬਣਾ ਦਿੱਤਾ ਸੀ। ਇਹ ਗੱਲ ਉਸ ਨੇ ਆਪਣੇ ਪਰਿਵਾਰ ਵਾਲਿਆ ਨੂੰ ਸਮਾਜ ਵਿਚ ਹੋਣ ਵਾਲੀ ਬੇਇੱਜ਼ਤੀ ਦੇ ਕਾਰਣ ਨਹੀਂ ਦੱਸੀ ਪਰ ਉਸ ਨੇ ਆਪਣੀ ਵੱਡੀ ਵਿਆਹੁਤਾ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ, ਜਿਸ ਨੇ ਮਹਿਲਾ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਇਹ ਕਹਿ ਕੇ ਗਰਭਪਾਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਹੁਣ ਬਹੁਤ ਦੇਰੀ ਹੋ ਗਈ ਹੈ ਜਿਸ 'ਤੇ ਦੋਵਾਂ ਭੈਣਾਂ ਨੇ ਸਲਾਹ ਕਰ ਕੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਲਿਆ ਅਤੇ ਬੱਚੇ ਨੂੰ ਜਨਮ ਦਿੰਦੇ ਹੀ ਬੱਚੇ ਨੂੰ ਟਾਇਲੈੱਟ ਟੈਂਕ ਵਿਚ ਪਾ ਕੇ ਭੱਜਣ ਵਿਚ ਸਫ਼ਲ ਹੋ ਗਈਆਂ ਸਨ। ਪੁਲਸ ਨੇ ਦੋਵਾਂ ਭੈਣਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੁਣ ਉਸ ਦੇ ਭਰਾ ਦੇ ਖਿਲਾਫ ਕੀ ਕਾਰਵਾਈ ਹੋਵੇਗੀ ਇਹ ਬੱਚੇ ਦੇ ਜਨਮ ਦੇਣ ਵਾਲੀ ਲੜਕੀ ਦੇ ਬਿਆਨ 'ਤੇ ਨਿਰਭਰ ਕਰੇਗਾ।
ਹਰਪ੍ਰੀਤ ਢੀਂਡਸਾ ਤੇ ਕੁਲਦੀਪ ਬੁੱਗਰਾ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਦਿੱਤਾ ਅਸਤੀਫਾ
NEXT STORY