ਗੁਰਦਾਸਪੁਰ (ਹਰਮਨਪ੍ਰੀਤ) : ਪਿਛਲੇ 2 ਸਾਲਾਂ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਲਾਨਾ ਆਮਦਨ 'ਚ ਕਰੀਬ ਦੁਗਣਾ ਵਾਧਾ ਹੋਣ ਦੇ ਨਾਲ-ਨਾਲ ਜਾਖੜ ਦੀ ਚੱਲ-ਅਚੱਲ ਜਾਇਦਾਦ 'ਚ ਵੀ ਲੱਖਾਂ ਰੁਪਏ ਦਾ ਵਾਧਾ ਹੋਇਆ ਹੈ। ਜਾਖੜ ਵੱਲੋਂ ਸ਼ੁੱਕਰਵਾਰ ਆਪਣੇ ਨਾਮਜ਼ਦਗੀ ਪੇਪਰਾਂ ਨਾਲ ਦਾਖਲ ਕੀਤੇ ਗਏ ਹਲਫੀਆ ਬਿਆਨ ਅਨੁਸਾਰ ਪਿਛਲੇ ਸਾਲ ਉਨ੍ਹਾਂ ਦੀ ਸਾਲਾਨਾ ਆਮਦਨ 35 ਲੱਖ 93 ਹਜ਼ਾਰ ਰੁਪਏ ਦੇ ਕਰੀਬ ਹੈ, ਜਦੋਂਕਿ ਜ਼ਿਮਨੀ ਚੋਣਾਂ ਲੜਨ ਮੌਕੇ ਉਨ੍ਹਾਂ ਵੱਲੋਂ ਦਿੱਤੇ ਗਏ ਹਲਫੀਆ ਬਿਆਨ ਅਨੁਸਾਰ ਸਾਲ 2015-16 'ਚ ਜਾਖੜ ਦੀ ਸਾਲਾਨਾ ਆਮਦਨ 18 ਲੱਖ 51 ਹਜ਼ਾਰ ਰੁਪਏ ਸੀ। ਇਸੇ ਤਰ੍ਹਾਂ ਇਨ੍ਹਾਂ 2 ਸਾਲਾਂ ਦੌਰਾਨ ਜਿੱਥੇ ਜਾਖੜ ਦੀ ਆਮਦਨ 'ਚ ਦੁਗਣਾ ਵਾਧਾ ਹੋਇਆ ਹੈ, ਉਸ ਦੇ ਨਾਲ ਹੀ ਉਨ੍ਹਾਂ ਦੀ ਜਾਇਦਾਦ ਵੀ ਵਧੀ ਹੈ, ਜਿਸ ਤਹਿਤ ਉਨ੍ਹਾਂ ਵਲੋਂ 2017 ਦੌਰਾਨ ਦਿੱਤੇ ਹਲਫੀਆ ਬਿਆਨ ਮੁਤਾਬਕ ਜਾਖੜ ਕੋਲ 3 ਕਰੋੜ 95 ਲੱਖ 30 ਹਜ਼ਾਰ ਰੁਪਏ ਦੀ ਚੱਲ-ਅਚੱਲ ਜਾਇਦਾਦ ਸੀ, ਜਦੋਂਕਿ ਅੱਜ ਜਾਖੜ ਵਲੋਂ ਦਿੱਤੇ ਗਏ ਹਲਫੀਆ ਬਿਆਨ ਅਨੁਸਾਰ ਉਨ੍ਹਾਂ ਕੋਲ ਇਸ ਮੌਕੇ 4 ਕਰੋੜ 42 ਲੱਖ 25 ਹਜ਼ਾਰ ਰੁਪਏ ਦੀ ਕੁੱਲ ਜਾਇਦਾਦ ਹੈ।
35 ਲੱਖ ਰੁਪਏ ਸਾਲਾਨਾ ਕਮਾਉਂਦੇ ਹਨ ਸੁਨੀਲ ਜਾਖੜ
ਸਾਲ 2016-17 ਤੋਂ ਪਹਿਲਾਂ ਭਰੀ ਇਨਕਮ ਟੈਕਸ ਰਿਟਰਨ ਸਬੰਧੀ ਜਾਖੜ ਵਲੋਂ ਦਿੱਤੇ ਵੇਰਵਿਆਂ ਅਨੁਸਾਰ 2015-16 'ਚ ਜਾਖੜ ਦੀ ਆਮਦਨ 8 ਲੱਖ 28 ਹਜ਼ਾਰ 545 ਰੁਪਏ ਅਤੇ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਦੇ 10 ਲੱਖ 22 ਹਜ਼ਾਰ 500 ਰੁਪਏ ਮਿਲਾ ਕੇ ਕੁੱਲ ਆਮਦਨ 18 ਲੱਖ 51 ਹਜ਼ਾਰ ਰੁਪਏ ਸਾਲਾਨਾ ਬਣਦੀ ਸੀ ਪਰ ਪਿਛਲੇ ਸਾਲ ਭਰੀ ਰਿਟਰਨ 'ਚ ਜਾਖੜ ਦੀ ਆਮਦਨ ਵੱਧ ਕੇ 16 ਲੱਖ 14 ਹਜ਼ਾਰ 890 ਰੁਪਏ ਹੋ ਗਈ, ਜਿਸ 'ਚ ਖੇਤੀਬਾੜੀ ਤੋਂ ਹੋਣ ਵਾਲੀ 19 ਲੱਖ 78 ਹਜ਼ਾਰ 174 ਰੁਪਏ ਦੀ ਆਮਦਨ ਮਿਲਾ ਕੇ ਜਾਖੜ ਦੀ ਕੁੱਲ ਆਮਦਨ 35 ਲੱਖ 93 ਹਜ਼ਾਰ 64 ਰੁਪਏ ਤੱਕ ਪਹੁੰਚ ਗਈ ਹੈ।
2 ਸਾਲਾਂ 'ਚ ਵਧੀ ਕਰੀਬ 47 ਲੱਖ ਦੀ ਜਾਇਦਾਪਿਛਲੀਆਂ ਚੋਣਾਂ ਦੌਰਾਨ ਜਾਖੜ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ 2017 'ਚ ਉਨ੍ਹਾਂ ਕੋਲ ਵੱਖ-ਵੱਖ ਬੈਂਕਾਂ, ਮਿਊਚਲ ਫੰਡਾਂ, ਜੀਵਨ ਬੀਮੇ, ਗਹਿਣੇ ਆਦਿ ਦੇ ਰੂਪ 'ਚ 1 ਕਰੋੜ 69 ਲੱਖ 663 ਰੁਪਏ ਦੀ ਜਾਇਦਾਦ ਸੀ, ਜਦੋਂਕਿ ਵੱਖ-ਵੱਖ ਤਰ੍ਹਾਂ ਦੀਆਂ ਜ਼ਮੀਨਾਂ ਅਤੇ ਇਮਾਰਤਾਂ ਦੇ ਰੂਪ 'ਚ ਉਨ੍ਹਾਂ ਕੋਲ ਕੁੱਲ 2 ਕਰੋੜ 25 ਲੱਖ 67 ਹਜ਼ਾਰ 188 ਰੁਪਏ ਦੀ ਜਾਇਦਾਦ ਸੀ। ਇਸੇ ਤਰ੍ਹਾਂ 2017 ਦੌਰਾਨ ਜਾਖੜ ਕੁੱਲ 3 ਕਰੋੜ 95 ਲੱਖ 30 ਹਜ਼ਾਰ 851 ਰੁਪਏ ਦੇ ਮਾਲਕ ਸਨ। ਇਸ ਸਾਲ ਜਾਖੜ ਵੱਲੋਂ ਦਿੱਤੇ ਵੇਰਵਿਆਂ ਮੁਤਾਬਕ ਉਨ੍ਹਾਂ ਕੋਲ ਵੱਖ-ਵੱਖ ਬੈਂਕਾਂ 'ਚ ਮੌਜੂਦ ਕੈਸ਼, ਫਿਕਸ ਡਿਪਾਜਿਟ, ਜੀਵਨ ਬੀਮੇ, ਮਿਊਚਲ ਫੰਡ, ਗਹਿਣੇ ਆਦਿ ਦੇ ਰੂਪ 'ਚ 1 ਕਰੋੜ 53 ਲੱਖ 84 ਹਜ਼ਾਰ 226 ਰੁਪਏ ਦੀ ਜਾਇਦਾਦ ਹੈ, ਜਦੋਂਕਿ ਪਲਾਟ, ਖੇਤੀਬਾੜੀ ਜ਼ਮੀਨ ਅਤੇ ਇਮਾਰਤਾਂ ਦੇ ਰੂਪ 'ਚ ਉਨ੍ਹਾਂ ਕੋਲ 2 ਕਰੋੜ 88 ਲੱਖ 41 ਹਜ਼ਾਰ 688 ਰੁਪਏ ਦੀ ਅਚੱਲ ਜਾਇਦਾਦ ਹੈ। ਇਸ ਤਰ੍ਹਾਂ 2 ਸਾਲਾਂ 'ਚ ਜਾਖੜ ਦੀ ਜਾਇਦਾਦ ਕੁੱਲ 3 ਕਰੋੜ 95 ਲੱਖ 30 ਹਜ਼ਾਰ 851 ਰੁਪਏ ਤੋਂ ਵੱਧ ਕੇ 4 ਕਰੋੜ 42 ਲੱਖ 25 ਹਜ਼ਾਰ 914 ਰੁਪਏ ਦੀ ਹੋ ਗਈ ਹੈ। ਇਸ ਤਰ੍ਹਾਂ ਇਨ੍ਹਾਂ 2 ਸਾਲਾਂ ਦੌਰਾਨ 46 ਲੱਖ 95 ਹਜ਼ਾਰ 63 ਰੁਪਏ ਦੀ ਜਾਇਦਾਦ ਵਧੀ ਹੈ।
20 ਕਰੋੜ ਦੀ ਜਾਇਦਾਦ ਦੀ ਮਾਲਕ ਹੈ ਜਾਖੜ ਦੀ ਪਤਨੀ
ਜਾਖੜ ਦੀ ਧਰਮ ਪਤਨੀ ਸਿਲਵੀਆ ਜਾਖੜ ਦੀ ਸਵਿੱਟਜ਼ਰਲੈਂਡ 'ਚ ਸਾਲ 2015-16 ਦੌਰਾਨ 16 ਲੱਖ 8 ਹਜ਼ਾਰ ਰੁਪਏ ਆਮਦਨ ਦਿਖਾਈ ਗਈ ਸੀ, ਜੋ 2018 'ਚ 16 ਲੱਖ 94 ਹਜ਼ਾਰ 400 ਰੁਪਏ ਹੋ ਗਈ ਹੈ। ਸਿਲਵੀਆ ਜਾਖੜ ਕੋਲ 2015-16 ਦੌਰਾਨ ਕੁੱਲ 20 ਕਰੋੜ 19 ਲੱਖ 20 ਹਜ਼ਾਰ 824 ਰੁਪਏ ਜਾਇਦਾਦ ਸੀ, ਜਿਸ 'ਚੋਂ 8 ਕਰੋੜ 51 ਲੱਖ 26 ਹਜ਼ਾਰ 647 ਰੁਪਏ ਬੈਂਕ ਖਾਤਿਆਂ, ਫਿਕਸ ਡਿਪਾਜਿਟ, ਬੀਮਿਆਂ ਅਤੇ ਕੈਸ਼ ਆਦਿ ਸਮੇਤ ਵੱਖ-ਵੱਖ ਤਰ੍ਹਾਂ ਦੀ ਚੱਲ ਜਾਇਦਾਦ ਦੇ ਰੂਪ 'ਚ ਸਨ, ਜਦੋਂਕਿ 11 ਕਰੋੜ 67 ਲੱਖ 94 ਹਜ਼ਾਰ 177 ਰੁਪਏ ਦੀ ਅਚੱਲ ਜਾਇਦਾਦ ਹੈ। ਇਸ ਸਾਲ ਸਿਲਵੀਆ ਜਾਖੜ ਕੋਲ ਇਸ ਮੌਕੇ 20 ਕਰੋੜ 75 ਲੱਖ 36 ਹਜ਼ਾਰ 787 ਰੁਪਏ ਦੀ ਚੱਲ-ਅਚੱਲ ਜਾਇਦਾਦ ਹੈ, ਜਿਸ 'ਚੋਂ 8 ਕਰੋੜ 69 ਲੱਖ 4 ਹਜ਼ਾਰ 149 ਰੁਪਏ ਦੀ ਚੱਲ ਜਾਇਦਾਦ ਹੈ, ਜਦੋਂਕਿ 12 ਕਰੋੜ 6 ਲੱਖ 32 ਹਜ਼ਾਰ 638 ਰੁਪਏ ਦੀ ਅਚੱਲ ਜਾਇਦਾਦ ਹੈ।
ਮੋਦੀ ਦੇ ਪੱਖ 'ਚ ਹਵਾ ਨਹੀਂ, ਕਾਂਗਰਸ ਪੰਜਾਬ 'ਚ ਕਲੀਨ ਸਵੀਪ ਕਰੇਗੀ : ਅਮਰਿੰਦਰ
NEXT STORY