ਗੁਰਦਾਸਪੁਰ (ਵਿਨੋਦ) : ਹਰਚੋਵਾਲ ਦਾਣਾ ਮੰਡੀ 'ਚ ਕਣਕ ਵੇਚਣ ਆਏ ਨੌਜਵਾਨ ਦੀ ਭੇਤਭਰੇ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਹਰਚੋਵਾਲ ਜੋ ਦਾਣਾ ਮੰਡੀ 'ਚ ਆਪਣੀ ਕਣਕ ਦੀ ਫਸਲ ਵੇਚਣ ਲਈ ਹਰਚੋਵਾਲ 'ਚ ਆਇਆ ਹੋਇਆ ਸੀ। ਉਕਤ ਨੌਜਵਾਨ ਨੇ ਉਥੇ ਹੀ ਨਸ਼ੇ ਦੀ ਲਤ ਪੂਰੀ ਕਰਨ ਲਈ ਨਸ਼ੇ ਦਾ ਟੀਕਾ ਲਗਾਇਆ ਗਿਆ ਤਾਂ ਟੀਕਾ ਲਾਉਂਦਿਆਂ ਸਾਰ ਹੀ ਸਿਰ ਸੁੱਟ ਦਿੱਤਾ ਜਦ ਉਥੇ ਮੌਜੂਦ ਕੁਝ ਲੋਕਾਂ ਨੇ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਹਰਜਿੰਦਰ ਸਿੰਘ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦਾ ਇਕ ਸਾਲ ਦਾ ਲੜਕਾ ਵੀ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਕੂਲੀ ਵਰਦੀ ਘਪਲੇ ਦੀ ਹਾਈ ਕੋਰਟ ਦੀ ਨਿਗਰਾਨੀ 'ਚ ਹੋਵੇ ਸੀ. ਬੀ. ਆਈ. ਜਾਂਚ : 'ਆਪ'
NEXT STORY