ਗੁਰਦਾਸਪੁਰ (ਬੇਰੀ, ਕੰਵਲਜੀਤ)-ਕਰਤਾਰਪੁਰ ਲਾਂਘੇ ਵਿਚ ਆਉਂਦੀ ਜ਼ਮੀਨ ਦੇ ਕਿਸਾਨ ਅੱਜ ਐੱਸ. ਡੀ. ਐੱਮ. ਦਫਤਰ ਪਹੁੰਚੇ ਤੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੂੰ ਮਿਲ ਕੇ ਆਪਣੀਆਂ ਜ਼ਮੀਨਾਂ ਦੇ ਯੋਗ ਮੁਆਵਜ਼ੇ ਦੀ ਮੰਗ ਕੀਤੀ। ਇਸ ਸਬੰਧੀ ਕਿਸਾਨਾਂ ਨੇ ਗੱਲਾਬਾਤ ਕਰਦਿਆਂ ਦੱਸਿਆ ਕਿ ਜਿਹਡ਼ੀ 50 ਏਕਡ਼ ਜ਼ਮੀਨ ਲੈਂਡ ਪੋਰਟ ਅਥਾਰਿਟੀ ਵੱਲੋਂ ਐਕਵਾਈਰ ਕੀਤੀ ਜਾਣੀ ਹੈ ਇਹ ਜ਼ਮੀਨ ਕਮਰਸ਼ੀਅਲ ਹੈ ਕਿਉਂਕਿ ਇਸ ਜ਼ਮੀਨ ਵਿਚ ਅਸੀਂ ਗੋਭੀ ਅਤੇ ਕਣਕ ਦੀ ਫਸਲ ਕਾਸ਼ਤ ਕਰਦੇ ਹਾਂ ਅਤੇ ਸਾਨੂੰ ਇਸ ਜ਼ਮੀਨ ਦਾ ਕਮਰਸ਼ੀਅਲ ਰੇਟ ਦਿੱਤਾ ਜਾਵੇ ਅਤੇ ਨਾਲ ਹੀ ਪਰਿਵਾਰ ਦੇ ਇਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਕਿਉਂਕਿ ਇਹ ਜ਼ਮੀਨ ਨੈਸ਼ਨਲ ਹਾਈਵੇ ਵਿਚ ਨਹੀਂ ਆਉਂਦੀ, ਸਗੋਂ ਵਿਕਾਸ ਅਥਾਰਿਟੀ ਦੇ ਅਧੀਨ ਆਉਂਦੀ ਹੈ। ਇਸ ਸਬੰਧੀ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਸਾਡੇ ਧਿਆਨ ਵਿਚ ਲਿਆਂਦਾ ਹੈ ਕਿ ਜਿਹਡ਼ੀ ਡਿਮਾਰਕੇਸ਼ਨ ਨੈਸ਼ਨਲ ਹਾਈਵੇ ਵੱਲੋਂ ਕੀਤੀ ਗਈ ਹੈ ਉਸ ਵਿਚ ਨੋਟੀਫਿਕੇਸ਼ਨ ਮੁਤਾਬਿਕ ਫਰਕ ਆਉਂਦਾ ਹੈ। ਇਸ ਦੀ ਵੈਰੀਫਿਕੇਸ਼ਨ ਵਾਸਤੇ ਅਸੀਂ ਦੁਬਾਰਾ ਨੈਸ਼ਨਲ ਹਾਈਵੇ ਵਾਲਿਆਂ ਨੂੰ ਬੁਲਾਇਆ ਹੈ ਅਤੇ ਮੌਕੇ ’ਤੇ ਜਾ ਵੇਖਿਆ ਜਾਵੇਗਾ, ਜਿਹਡ਼ਾ ਫਰਕ ਹੋਵੇਗਾ ਉਸ ਨੂੰ ਨੋਟੀਫਿਕੇਸ਼ਨ ਮੁਤਾਬਿਕ ਹੀ ਕੀਤਾ ਜਾਵੇਗਾ। ਇਸ ਮੌਕੇ ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਬਿਕਰਮਜੀਤ ਸਿੰਘ, ਮੁਖਤਾਰ ਸਿੰਘ, ਜਮਲ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ, ਲਖਬੀਰ ਸਿੰਘ, ਅਜੀਤ ਸਿੰਘ, ਨਿਰਮਲ ਸਿੰਘ, ਝਿਰਮਲ ਸਿੰਘ, ਜੋਗਿੰਦਰ ਸਿੰਘ, ਹਰਪਿੰਦਰ ਸਿੰਘ, ਅਜੈਬ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ ਆਦਿ ਕਿਸਾਨ ਮੌਜੂਦ ਸਨ।
ਮੇਰੇ ਪੁੱਤਰ ’ਤੇ ਚੋਰੀ ਦਾ ਝੂਠਾ ਪਰਚਾ ਰੱਦ ਕੀਤਾ ਜਾਵੇ : ਮਾਂ
NEXT STORY