ਗੁਰਦਾਸਪੁਰ (ਜ. ਬ.)-ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਪਿੰਡ ਸੁਨ੍ਹੱਈਆਂ ਦੀ ਰਹਿਣ ਵਾਲੀ ਭੋਲੀ ਪਤਨੀ ਯਾਕੂਬ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੇਰੇ ਪੁੱਤਰ ’ਤੇ ਜੋ ਚੋਰੀ ਦਾ ਪਰਚਾ ਦਰਜ ਕੀਤਾ ਹੈ। ਉਹ ਝੂਠਾ ਤੇ ਬੇਬੁਨਿਆਦ ਹੈ, ਕਿਉਂਕਿ ਜਿਸ ਦਿਨ ਪਰਚਾ ਦਰਜ ਹੋਇਆ ਸੀ, ਉਸ ਦਿਨ ਮੇਰਾ ਲਡ਼ਕਾ ਘਰ ਵਿਚ ਮੌਜੂਦ ਸੀ। ਮੈਂ ਐੱਸ. ਐੱਸ. ਪੀ. ਬਟਾਲਾ ਤੋਂ ਮੰਗ ਕਰਦੀ ਹਾਂ ਕਿ ਪੁਲਸ ਸਾਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰ ਰਹੀ ਹੈ, ਅਸੀਂ ਤੁਹਾਡੇ ਕੋਲੋਂ ਮੰਗ ਕਰਦੇ ਹਾਂ ਕਿ ਮੇਰੇ ਪੁੱਤਰ ’ਤੇ ਹੋਇਆ ਪਰਚਾ ਰੱਦ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਸਵਾਈਨ ਫਲੂ ਕਾਰਨ ਔਰਤ ਦੀ ਮੌਤ
NEXT STORY