ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਪੁਲਸ ਸਟੇਸ਼ਨ ਦੀਨਾਨਗਰ ਅਧੀਨ ਇਲਾਕੇ ਅੰਦਰ ਲਗਾਤਾਰ ਚੋਰੀ ਦੀਆਂ ਘਟਨਾ ਹੋਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ । ਆਏ ਦਿਨ ਲੁੱਟ-ਖੋਹ ਅਤੇ ਘਰਾਂ ਦੇ ਤਾਲੇ ਤੋੜ ਕੇ ਚੋਰੀ ਹੋਣ ਦੀਆਂ ਘਟਨਾ ਵੇਖਣ ਨੂੰ ਮਿਲ ਰਹੀਆਂ ਹਨ। ਇਸੇ ਤਰ੍ਹਾਂ ਹੀ ਚੋਰਾਂ ਵੱਲੋਂ ਗਲੀ ਨੰਬਰ 4 ਸ਼ਿਵ ਨਗਰ ਰੇਲਵੇ ਰੋਡ ਦੀਨਾਨਗਰ ਵਿਖੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਐਨਕਾਊਂਟਰ
ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਅਰੁਣ ਕੁਮਾਰ ਪੁੱਤਰ ਖਜ਼ਾਨ ਸਿੰਘ ਵਾਸੀ ਰੇਲਵੇ ਰੋਡ ਦੀਨਾਨਗਰ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਮੰਜੂ ਬਾਲਾ ਕਿਸੇ ਕੰਮ ਲਈ ਗਏ ਸੀ। ਇਸ ਦੌਰਾਨ ਕਰੀਬ 1 ਵਜੇ ਜਦ ਘਰ ਵਾਪਸ ਆ ਕਿ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਲੋਹੇ ਦੀ ਅਲਮਾਰੀ 'ਚੋਂ 48000/-ਰੁਪਏ ਅਤੇ ਸੋਨਾ ਜੇਵਰਾਤ ਚੋਰ ਚੋਰੀ ਕਰਕੇ ਲੈ ਗਏ ਹਨ। ਉਹਨਾਂ ਵੱਲੋਂ ਇਸ ਸਬੰਧੀ ਦੀਨਾਨਗਰ ਥਾਣੇ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣ ਕਮਿਸ਼ਨ ਨੇ ਡੇਰਾ ਬਾਬਾ ਨਾਨਕ ਦੇ DSP ਨੂੰ ਹਟਾਇਆ, MP ਰੰਧਾਵਾ ਨੇ ਦਿੱਤੀ ਸੀ ਸ਼ਿਕਾਇਤ
NEXT STORY