ਗੁਰਦਾਸਪੁਰ (ਗੋਰਾਇਆ)-ਸ੍ਰੀ ਗੁਰੁੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਪੰਜਾਬ ਦੇ ਵੱਖ-ਵੱਖ ਕਸਬਿਆਂ, ਨਗਰਾਂ ਤੋਂ ਹੁੰਦੀ ਹੋਈ 5 ਅਪ੍ਰੈਲ ਸ਼ਾਮ ਨੂੰ ਬਟਾਲਾ ਵਿਖੇ ਪੁੱਜ ਰਹੀ ਹੈ। ਇਸ ਸ਼ਬਦ ਗੁਰੂ ਯਾਤਰਾ ਦਾ ਬਟਾਲਾ ਤੇ ਕਾਦੀਆਂ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਗੋਰਾ ਤੇ ਪ੍ਰਚਾਰਕਾਂ ਵੱਲੋਂ ਦਿੱਤੀ ਗਈ ਹੈ। ਇਹ ਯਾਤਰਾ 6 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਅਕੈਡਮੀ ਤੋਂ ਆਰੰਭ ਹੋ ਕੇ ਸ਼ਾਮ ਨੂੰ 7 ਅਪ੍ਰੈਲ ਨੂੰ ਸਵੇਰੇ ਸਮੇਂ ਸਿੱਖ ਨੈਸ਼ਨਲ ਕਾਦੀਆਂ ਤੋਂ ਰਵਾਨਾ ਹੋ ਕੇ ਹਰਚੋਵਾਲ ਸ੍ਰੀ ਹਰਗੋਬਿੰਦਪੁਰ ਘੁਮਾਣ ਅਗਲੇ ਪਡ਼ਾਅ ਲਈ ਰਵਾਨਾ ਹੋਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਗੋਰਾ, ਪ੍ਰਚਾਰਕ ਭਾਈ ਮਨਜੀਤ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
ਐੱਸ. ਡੀ. ਐੱਮ. ਵੱਲੋਂ ਸ੍ਰੀ ਕਾਰਤਪੁਰ ਸਾਹਿਬ ਲਾਂਘੇ ’ਚ ਆਉਂਦੀ ਜ਼ਮੀਨ ਦੇ ਮਾਲਕਾਂ ਨਾਲ ਮੀਟਿੰਗ
NEXT STORY