ਗੁਰਦਾਸਪੁਰ (ਗੋਰਾਇਆ)-ਇਥੋਂ ਨਜ਼ਦੀਕ ਪਿੰਡ ਫੈਜ਼ਉੱਲਾ ਚੱਕ ਵਿਖੇ ਇੰਸਪੈਕਟਰ ਸਮਨਮਾਨ ਦੀਪ ਸਿੰਘ ਦੀ ਦੇਖ-ਰੇਖ ਅਤੇ ਸਤਵਿੰਦਰ ਸਿੰਘ, ਕੁਲਜੀਤ ਕੌਰ ਸਰਪੰਚ ਦੀ ਅਗਵਾਈ ਵਿੱਚ ਬੀ. ਪੀ. ਅੈੱਲ. ਪਰਿਵਾਰਾਂ ਨੂੰ ਕਣਕ ਵੰਡੀ ਗਈ। ਇਸ ਤੋਂ ਇਲਾਵਾ ਹਾਜ਼ਰੀਨ ਮੋਹਤਬਰਾਂ ਨੇ ਕਿਹਾ ਕਿ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਕੈਪਟਨ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਨਵੇਂ ਆਧੁਨਿਕ ਰਾਸ਼ਨ ਕਾਰਡ ਵੀ ਵੱਧ ਤੋਂ ਵੱਧ ਬਣਾਏ ਜਾਣਗੇ ਤਾਂ ਕਿ ਲੋਕ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਉਠਾ ਸਕਣ। ਇਸ ਮੌਕੇ ’ਤੇ ਗੁਰਭਿੰਦਰ ਸਿੰਘ, ਮਨਕੀਤ ਸਿੰਘ, ਸ਼ਮਸ਼ੇਰ ਸਿੰਘ, ਮੋਹਨ ਸਿੰਘ, ਗੁਰਦੇਵ ਸਿੰਘ, ਰਵਿੰਦਰ ਸਿੰਘ, ਨੰਬਰਦਾਰ ਵੱਸਣ ਸਿੰਘ, ਜੇਮਸ ਮਸੀਹ, ਵਿਲੀਅਮ ਸਿੱਧੂ ਆਦਿ ਵੀ ਹਾਜ਼ਰ ਸਨ।
ਸ਼ਬਦ ਗੁਰੂ ਯਾਤਰਾ ਦਾ ਕਾਦੀਆਂ ਪੁੱਜਣ ’ਤੇ ਹੋਵੇਗਾ ਸ਼ਾਨਦਾਰ ਸਵਾਗਤ : ਜਥੇ. ਗੋਰਾ
NEXT STORY