ਗੁਰਦਾਸਪੁਰ (ਗੋਰਾਇਆ)-ਸੰਤ ਮਹਾਰਾਜ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਸੱਚੇ ਪਾਤਸ਼ਾਹ ਨਹਿਕਲੰਕ ਸਤਿਗੁਰ ਕਿਲੇ ਵਾਲੇ ਮਹਾਰਾਜ ਜੀ ਦੀ ਓਟ ਬਖਸ਼ਿਸ਼ ਦੁਆਰਾ ਚੇਤ ਦੀ ਸੰਗਰਾਂਦ ਦਾ ਦਿਹਾਡ਼ਾ ਗੁ. ਨਹਿਕਲੰਕ ਨਿਵਾਸ ਰੰਧਾਵਾ ਫਾਰਮ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ। ਗੁ. ਟਰੱਸਟ ਦੇ ਪ੍ਰਧਾਨ ਸੰਤ ਮਨਜੀਤ ਸਿੰਘ ਭੰਡਾਰੀ, ਸੰਤ ਜਾਨ ਜੀ ਮੀਤ ਪ੍ਰਧਾਨ , ਰਵੀ ਬਖ਼ਸ਼ ਜੀ ਜਨਰਲ ਸਕੱਤਰ ਤੇ ਸੰਤ ਠਾਕੁਰ ਜੀ ਕੈਸ਼ੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲੇ ਮਹੱਲੇ ਦੀਆਂ ਤਿਆਰੀਆਂ ਤੋਂ ਪਹਿਲਾਂ ਪਹਿਲਾਂ ਸੰਗਰਾਂਦ ਦੇ ਦਿਹਾਡ਼ੇ ’ਤੇ ਵੱਡੀ ਗਿਣਤੀ ’ਚ ਨੀਲਧਾਰੀ ਸੰਗਤਾਂ ਜੁਡ਼ੀਆਂ ਅਤੇ ਸੰਤ ਮਹਾਰਾਜ ਹਰਪ੍ਰੀਤ ਸਿੰਘ ਜੀ ਪਾਸੋਂ ਕਥਾ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫ਼ਲਾ ਕੀਤਾ। ਇਸ ਮੌਕੇ ਸੰਗਤਾਂ ਲਈ ਗੁਰੁੂ ਕੇ ਲੰਗਰ ਵਰਤਾਏ ਗਏ ਅਤੇ ਸੰਤ ਮਹਾਰਾਜ ਹਰਪ੍ਰੀਤ ਸਿੰਘ ਵੱਲੋਂ ਗੁ. ਰਾਮਸਰ ਸਾਹਿਬ, ਜਿਸਦੀ ਤੀਸਰੀ ਮੰਜ਼ਿਲ ਦੀ ਉਸਾਰੀ ਚੱਲ ਰਹੀ, ਵਿਚ ਸੰਗਤਾਂ ਨੂੰ ਤਨ, ਮਨ, ਧਨ ਨਾਲ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਗੁ. ਟਰੱਸਟ ਦੇ ਆਗੂਆਂ ਨੇ ਦੱਸਿਆ ਕਿ ਨੂਰੀ ਹੋਲੇ-ਮਹੱਲੇ ਦੇ ਸਬੰਧ ਵਿੱਚ ਦੇਸ਼ਾਂ-ਵਿਦੇਸ਼ਾਂ ਵਿੱਚੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੇ ਰਹਿਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਸਮੂਹ ਸੰਗਤਾਂ ਵਿੱਚ ਇਸ ਜੋਡ਼ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਨੇਹਾ ਨੇ ਐੱਮ. ਐੱਸ. ਸੀ. ਆਈ. ਟੀ. ’ਚ ਹਾਸਲ ਕੀਤੀ ਮੈਰਿਟ
NEXT STORY