ਪੰਜਾਬ ਡੈਸਕ- ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਪੰਜਾਬ ਪੀਸੀਐੱਸਸੀ ਪ੍ਰੀਖਿਆ 2025 ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅਜਿਹੇ 'ਚ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਪੰਜਾਬ ਰਾਜ ਸਿਵਲ ਸੇਵਾ ਸੰਯੁਕਤ ਪ੍ਰਤੀਯੋਗੀ ਪ੍ਰੀਖਿਆ 2025 ਦੀ ਇਹ ਪ੍ਰੀਖਿਆ ਪੁਲਸ ਡਿਪਟੀ ਸੁਪਰਡੈਂਟ (ਡੀਐੱਸਪੀ), ਤਹਿਸੀਲਦਾਰ, ਫੂਡ ਅਤੇ ਸਿਵਲ ਸਪਲਾਈ ਅਧਿਕਾਰੀ ਸਮੇਤ ਹੋਰ ਅਧਿਕਾਰੀ ਲੈਵਲ ਸਰਕਾਰੀ ਨੌਕਰੀ ਲਈ ਹੈ।
ਪੰਜਾਬ ਸਿਵਲ ਸਰਵਿਸ (ਐਗਜੀਕਿਊਟਿਵ ਬ੍ਰਾਂਚ)- 46 ਅਹੁਦੇ
ਡਿਪਟੀ ਸੁਪਰਡੀਟੇਂਡੈਂਟ ਆਫ਼ ਪੁਲਸ (ਡੀਐੱਸਪੀ)- 17 ਅਹੁਦੇ
ਤਹਿਸੀਲਦਾਰ- 27 ਅਹੁਦੇ
ਐਕਸਾਈਜ਼ ਅਤੇ ਟੈਕਸੇਸ਼ਨ ਅਫ਼ਸਰ (ਈਟੀਓ)- 121 ਅਹੁਦੇ
ਫੂਡ ਐਂਡ ਸਿਵਲ ਸਪਲਾਈ ਅਫ਼ਸਰ- 13 ਅਹੁਦੇ
ਬਲਾਕ ਡੈਵਲਪਮੈਂਟ ਐਂਡ ਪੰਚਾਇਤ ਅਫ਼ਸਰ- 49 ਅਹੁਦੇ
ਅਸਿਸਟੈਂਟ ਰਜਿਸਟਰਾਰ ਕੋ-ਆਪਰੇਟਿਵ ਸੋਸਾਇਟੀਜ਼- 21 ਅਹੁਦੇ
ਲੇਬਰ-ਕਮ-ਕਾਊਂਸਿਲੇਸ਼ਨ ਅਫ਼ਸਰ- 3 ਅਹੁਦੇ
ਐਂਪਲੋਯਮੈਂਟ ਜੈਨਰੇਸ਼ਨ, ਸਕਿਲ ਡੇਵਲਪਮੈਂਟ ਐਂਡ ਟਰੇਨਿੰਗ ਅਫ਼ਸਰ- 12 ਅਹੁਦੇ
ਡਿਪਟੀ ਸੁਪਰਡੀਟੇਂਡੈਂਟ ਜੇਲ ਗ੍ਰੇਡ 2/ਡਿਸਟ੍ਰਿਕਟ ਪ੍ਰੋਬੇਸ਼ਨ ਅਫ਼ਸਰ- 13 ਅਹੁਦੇ
ਕੁੱਲ 322 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 31 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਪੂਰੀ ਹੋਣੀ ਚਾਹੀਦੀ ਹੈ। ਉੱਥੇ ਹੀ ਵੱਧ ਤੋਂ ਵੱਧ ਉਮਰ 37 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
CM ਭਗਵੰਤ ਮਾਨ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ, ਗਣਤੰਤਰ ਦਿਵਸ ਦੀ ਦਿੱਤੀ ਵਧਾਈ
NEXT STORY