ਗੁਰਦਾਸਪੁਰ (ਵਿਨੋਦ) : ਵਾਸ਼ਿੰਗ ਮਸ਼ੀਨ 'ਚ ਕੱਪੜਿਆਂ ਦੇ ਨਾਲ ਆਪਣੀ ਪੰਜ ਸਾਲ ਦੀ ਬੱਚੀ ਨੂੰ ਪਾ ਕੇ ਉਸ ਦੀ ਹੱਤਿਆ ਕਰਨ ਵਾਲੀ ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਬੱਚੀ ਦਾ ਕਸੂਰ ਇੰਨਾ ਸੀ ਕਿ ਉਹ ਗੁਆਂਢੀਆਂ ਦੇ ਘਰ ਜਾ ਕੇ ਖੇਡਣਾ ਚਾਹੁੰਦੀ ਸੀ। ਮ੍ਰਿਤਕ ਬੱਚੀ ਦੇ ਭਰਾ ਦੇ ਬਿਆਨ ਦੇ ਆਧਾਰ 'ਤੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਗ੍ਰਿਫਤਾਰ ਮਾਂ ਬੁਸ਼ਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੀ ਪੰਜ ਸਾਲਾ ਬੱਚੀ ਰੁਖਸਾਨਾ ਗੁਆਂਢੀਆਂ ਦੇ ਘਰ 'ਚ ਜਾ ਕੇ ਖੇਡਣ ਦੀ ਜ਼ਿੱਦ ਕਰ ਰਹੀ ਸੀ, ਜਦ ਰੁਖਸਾਨਾ ਨੇ ਆਪਣੀ ਜ਼ਿੱਦ ਨਾ ਛੱਡੀ ਤਾਂ ਉਸ ਨੇ ਗੁੱਸੇ 'ਚ ਆ ਕੇ ਉਸ ਨੂੰ ਕੱਪੜੇ ਧੋਣ ਵਾਲੀ ਮਸ਼ੀਨ 'ਚ ਸੁੱਟ ਕੇ ਉਸ 'ਤੇ ਕੱਪੜੇ ਪਾ ਕੇ ਮਸ਼ੀਨ ਚਲਾ ਦਿੱਤੀ, ਜਿਸ ਕਾਰਨ ਰੁਖਸਾਨਾ ਦੀ ਮੌਤ ਹੋ ਗਈ।
ਪੁਲਸ ਦੇ ਅਨੁਸਾਰ ਮ੍ਰਿਤਕਾ ਦੇ ਭਰਾ ਨੇ ਇਸ ਘਟਨਾ ਦੀ ਜਾਣਕਾਰੀ ਚੁੱਪਚਾਪ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਜਦ ਬੁਸ਼ਰਾ ਦੇ ਘਰ 'ਤੇ ਛਾਪਾਮਾਰੀ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਰੁਖਸਾਨਾ ਨੂੰ ਦਫਨਾ ਦਿੱਤਾ ਸੀ, ਪਰ ਪੁਲਸ ਨੇ ਰੁਖਸਾਨਾ ਦੀ ਲਾਸ਼ ਬਰਾਮਦ ਕਰ ਕੇ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬੁਸ਼ਰਾ ਨੇ ਆਪਣਾ ਜੁਰਮ ਕਬੂਲ ਲਿਆ ਹੈ।
ਪਾਕਿਸਤਾਨ 'ਚ ਬੈਠਾ ਸਮੱਗਲਰ 'ਇਸਮਾਇਲ ਖਾਨ' ਭੇਜ ਰਿਹੈ ਹੈਰੋਇਨ ਦੀ ਖੇਪ
NEXT STORY