ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਬਟਾਲਾ 'ਚ 4 ਸਤੰਬਰ ਨੂੰ ਹੋਏ ਫੈਕਟਰੀ ਧਮਾਕੇ ਨਾਲ ਪੂਰਾ ਸ਼ਹਿਰ ਦਹਿਲ ਉਠਿਆ। ਇਸ ਧਮਾਕੇ 'ਚ ਕਈ ਲੋਕਾਂ ਨੂੰ ਜਾਨਾਂ ਤੋਂ ਹੱਥ ਧੋਣਾ ਪਿਆ ਤੇ ਕਰੋੜਾਂ ਦਾ ਮਾਲੀ ਨੁਕਸਾਨ ਹੋਇਆ। ਬਿਨਾਂ ਮਨਜ਼ੂਰੀ ਦੇ ਸ਼ਰੇਆਮ ਚੱਲ ਰਹੀ ਪਟਾਕਾ ਫੈਕਟਰੀ ਨੂੰ ਲੈ ਕੇ ਪ੍ਰਸ਼ਾਸਨ 'ਤੇ ਸਵਾਲ ਉਠੇ ਤੇ ਹੁਣ ਇਸ ਬਟਾਲਾ ਧਮਾਕੇ ਦੀਆਂ ਪਰਤਾਂ ਵੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਪਟਾਕਾ ਫੈਕਟਰੀ ਦਾ ਐਫੀਡੈਵਿਟ 2017 'ਚ ਪਟਾਕਾ ਫੈਕਟਰੀ 'ਚ ਹੋਏ ਹਾਦਸੇ ਤੋਂ ਬਾਅਦ ਲਿਖਿਆ ਗਿਆ ਸੀ। ਇਸ ਸਹੁੰ ਪੱਤਰ 'ਚ ਤਤਕਾਲੀ ਪਟਾਕਾ ਫੈਕਟਰੀ ਮਾਲਕ ਜਸਪਾਲ ਸਿੰਘ ਨੇ ਮੁਹੱਲਾਵਾਸੀਆਂ ਨਾਲ ਵਾਅਦਾ ਕੀਤਾ ਸੀ, ਕਿ ਉਹ ਅੱਗੇ ਤੋਂ ਇਸ ਜਗ੍ਹਾ 'ਤੇ ਪਟਾਕੇ ਬਣਾਉਣ ਦਾ ਕੰਮ ਨਹੀਂ ਕਰੇਗਾ ਤੇ ਨਾ ਹੀ ਇਥੇ ਪਟਾਕੇ ਸਟੋਰ ਕਰੇਗਾ। ਸਿਰਫ ਇਥੇ ਆਰਡਰ ਬੁਕਿੰਗ ਤੇ ਸੇਲ ਦਾ ਕੰਮ ਹੀ ਹੋਵੇਗਾ ਪਰ ਉਸਨੇ ਇਸ ਸਹੁੰ ਪੱਤਰ 'ਤੇ ਕੋਈ ਅਮਲ ਨਹੀਂ ਕੀਤਾ, ਜਿਸ ਕਾਰਨ ਹੁਣ ਦਰਜਨਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।
ਦੱਸ ਦੇਈਏ ਕਿ ਇਸ ਬਟਾਲਾ ਹਾਦਸੇ 'ਚ ਫੈਕਟਰੀ ਮਾਲਕ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਤੇ ਪੁਲਸ ਵਲੋਂ ਫੈਕਟਰੀ ਦੇ ਮ੍ਰਿਤਕ ਮਾਲਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਸਤਲੁਜ ਦੇ ਪਾਣੀ 'ਚ ਵਹਿ ਕੇ ਆਈ 25 ਕਰੋੜ ਦੀ ਹੈਰੋਇਨ ਲੱਗੀ ਬੀ.ਐੱਸ.ਐੱਫ. ਦੇ ਹੱਥ
NEXT STORY