ਫਿਰੋਜ਼ਪੁਰ (ਕੁਮਾਰ) - ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਆਈ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਾਕਿ ਤਸਕਰ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਭਾਰਤ 'ਚ ਹੈਰੋਇਨ ਦੀ ਸਪਲਾਈ ਪਾਣੀ ਰਾਹੀ ਕਰ ਰਿਹਾ ਹੈ। 2 ਦਿਨ ਪਹਿਲਾਂ ਵੀ ਇਸੇ ਰਸਤੇ ਤੋਂ ਬੀ.ਐੱਸ.ਐੱਫ. ਨੇ 3 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।
ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਬੀ.ਓ.ਪੀ. ਸ਼ਾਮੇਕੇ ਨੇੜੇ ਬੀ.ਐੱਸ.ਐੱਫ. ਦੀ 136 ਬਟਾਲੀਅਨ ਦੀ ਬੋਟਰ ਟੀਮ ਨੇ ਰਾਤ ਦੇ ਸਮੇਂ ਸਤੁਲਜ ਦਰਿਆ 'ਚ ਪਾਕਿ ਤੋਂ ਆਈ ਇਕ ਟਿਯੂਬ ਬਰਾਮਦ ਕੀਤੀ। ਬਰਾਮਦ ਹੋਈ ਟਿਯੂਬ ਜਲ ਖੁਭੀ ਨਾਲ ਭਰੀ ਹੋਈ ਸੀ, ਜਿਸ ਨੂੰ ਖੋਲ੍ਹਣ 'ਤੇ 5 ਪੈਕੇਟ ਹੈਰੋਇਨ ਬਰਾਮਦ ਹੋਏ, ਜਿਨ੍ਹਾਂ ਦਾ ਭਾਰ 5 ਕਿਲੋ ਦੱਸਿਆ ਜਾ ਰਿਹਾ ਹੈ।
ਕਰਜ਼ਾ ਲਾਉਣ ਲਈ ਕਿਡਨੀ ਵੇਚਣ ਲਈ ਮਜ਼ਬੂਰ ਔਰਤ, ਸਰਕਾਰ ਤੋਂ ਮੰਗੀ ਇਜਾਜ਼ਤ (ਵੀਡੀਓ)
NEXT STORY