ਗੁਰਦਾਸਪੁਰ (ਵਿਨੋਦ) - ਬਾਜ਼ਾਰ ’ਚ ਹਰੀਆਂ ਸਬਜ਼ੀਆਂ ਦੇ ਰੇਟ ਆਸਮਾਨੀਂ ਚੜ੍ਹਣ ਕਾਰਨ ਸਬਜ਼ੀ ਵੇਚਣ ਵਾਲਿਆਂ ਨੇ ਹੁਣ ਸਬਜ਼ੀ ਦਾ ਰੇਟ ਕਿੱਲੋ ਦੀ ਥਾਂ ਪਾਈਆ ਦੇ ਦੱਸਣੇ ਸ਼ੁਰੂ ਕਰ ਦਿੱਤੇ ਹਨ। ਉਥੇ ਹੀ ਹਰੀਆਂ ਸਬਜ਼ੀਆਂ ਦੇ ਵਧਦੇ ਰੇਟਾਂ ਕਾਰਨ ਜਨਾਨੀਆਂ ਦਾ ਰਸੋਈ ਦਾ ਬਜਟ ਵੀ ਵਿਗੜਦਾ ਨਜ਼ਰ ਆ ਰਿਹਾ ਹੈ। ਬਾਜ਼ਾਰ ’ਚ ਇਸ ਸਮੇ ਟੀਂਡਾ, ਅਰਬੀ, ਘੀਆ ਤੋਰੀ ਆਦਿ ਤਾਂ 80 ਰੁਪਏ ਕਿੱਲੋ ਵਿਕ ਰਹੀ ਹੈ, ਜਦਕਿ ਇਨ੍ਹਾਂ ਸਬਜ਼ੀਆਂ ਦਾ ਰਸੋਈ ’ਚ ਇਨ੍ਹਾਂ ਮਹੱਤਵ ਵੀ ਨਹੀਂ ਹੈ, ਜਦਕਿ ਹੋਰ ਸਬਜ਼ੀਆਂ 40 ਰੁਪਏ ਕਿੱਲੋ ਵਿਕ ਰਹੀਆਂ ਹਨ।
ਪੜ੍ਹੋ ਇਹ ਵੀ ਖਬਰ - Big Breaking : ਪਾਕਿਸਤਾਨ ਤੋਂ ਆਏ 303 ਸਿੱਖ ਸ਼ਰਧਾਲੂਆਂ ’ਚੋਂ 100 ਕੋਰੋਨਾ ਪਾਜ਼ੇਟਿਵ (ਵੀਡੀਓ)
ਜਾਣਕਾਰੀ ਅਨੁਸਾਰ ਇਸ ਸਮੇ ਬਾਜ਼ਾਰ ’ਚ ਜ਼ਿਆਦਾਤਰ ਸਬਜ਼ੀਆਂ ਦੇ ਰੇਟ 75 ਤੋਂ 80 ਰੁਪਏ ਕਿੱਲੋ ਦੱਸੇ ਜਾ ਰਹੇ ਹਨ। ਬਾਜ਼ਾਰ ’ਚ ਸਬਜ਼ੀ ਵਿਕ੍ਰੇਤਾਵਾਂ ਅਨੁਸਾਰ ਬੀਤੇ ਦਿਨੀਂ ਹੋਈ ਬਰਸਾਤ ਅਤੇ ਅਜੇ ਵੀ ਮੌਸਮ ’ਚ ਤਪਸ ਨਾ ਹੋਣ ਕਾਰਨ ਸਬਜ਼ੀਆਂ ਦੀ ਕਾਸ਼ਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਬਰਸਾਤ ਦੇ ਕਾਰਨ ਮੰਡੀਆਂ ’ਚ ਹਰੀ ਸਬਜ਼ੀਆਂ ਘੱਟ ਆ ਰਹੀਆਂ ਹਨ, ਜਿਸ ਕਾਰਨ ਇਹ ਰੇਟ ਵਧ ਰਹੇ ਹਨ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ STF ਦੀ ਰੇਡ, ਹੈਰੋਇਨ ਦੀ ਵੱਡੀ ਖੇਪ ਬਰਾਮਦ (ਵੀਡੀਓ)
ਕੀ ਕਹਿਣਾ ਹੈ ਸੁਆਣੀਆਂ ਦਾ
ਓਧਰ ਔਰਤਾਂ ਦਾ ਕਹਿਣਾ ਹੈ ਕਿ ਘਰੇਲੂ ਗੈਸ ਸਿਲੰਡਰ ਦੇ ਰੇਟ ਬਹੁਤ ਜ਼ਿਆਦਾ ਵੱਧਣ ਕਾਰਨ ਰਸੋਈ ਬਜਟ ਪਹਿਲਾਂ ਹੀ ਵਿਗੜਿਆ ਹੋਇਆ ਸੀ, ਉਪਰੋਂ ਹਰੀਆਂ ਸਬਜ਼ੀਆਂ ਦੇ ਰੇਟ ਆਸਮਾਨ ’ਤੇ ਚੜ੍ਹਣ ਕਾਰਨ ਰਸੋਈ ਦਾ ਬਜਟ ਵਿਗੜਨਾ ਸੁਭਾਵਿਕ ਹੈ। ਤਾਲਾਬੰਦੀ ਕਾਰਣ ਕੰਮ-ਕਾਜ ਤਾਂ ਪਹਿਲਾਂ ਹੀ ਠੱਪ ਹੈ। ਜੇਕਰ ਸਰਕਾਰ ਨੇ ਹਰੀਆਂ ਸਬਜ਼ੀਆਂ ਦੇ ਵਧਦੇ ਰੇਟਾਂ ’ਤੇ ਰੋਕ ਨਾ ਲਾਈ ਤਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਰਨ 5 ਦੀ ਮੌਤ, 400 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ
NEXT STORY