ਗੁਰਦਾਸਪੁਰ,(ਦੀਪਕ, ਵਿਨੋਦ)—ਗੁਰਦਾਸਪੁਰ-ਦੀਨਾਨਗਰ ਬਾਈਪਾਸ 'ਤੇ ਇਕ ਕਾਰ ਖੜ੍ਹੇ ਟਰੱਕ 'ਚ ਵੱਜ ਗਈ। ਜਿਸ ਦੌਰਾਨ ਹਾਦਸੇ 'ਚ 1 ਬੱਚੇ ਦੀ ਮੌਤ, ਜਦਕਿ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ 'ਚ 3 ਬੱਚਿਆਂ ਸਮੇਤ 6 ਪਰਿਵਾਰਕ ਮੈਂਬਰ ਸਵਾਰ ਸਨ, ਜਿਨ੍ਹਾਂ 'ਚੋਂ ਚਾਰ ਮੈਂਬਰ ਵਾਲ-ਵਾਲ ਬਚੇ ਹਨ। ਇਕ ਜ਼ਖਮੀ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਬੱਚੇ ਦੀ ਪਛਾਣ ਨਕਸ਼ (2) ਪੁੱਤਰ ਵਿਨੋਦ ਕੁਮਾਰ ਵਾਸੀ ਅਬਰੋਲ ਨਗਰ ਪਠਾਨਕੋਟ ਵਜੋਂ ਹੋਈ ਹੈ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਦਾਦਾ ਵਿਪਨ ਕੁਮਾਰ ਨੇ ਦੱਸਿਆ ਕਿ ਅੱਜ ਉਸ ਦਾ ਬੇਟਾ ਵਿਨੋਦ ਕੁਮਾਰ ਆਪਣੀ ਭੈਣ ਮਾਲਤੀ ਨੂੰ ਛੱਡਣ ਲਈ ਆਪਣੇ ਪਰਿਵਾਰ ਅਤੇ ਦੋਸਤ ਅਲਬਰਟ ਪੁੱਤਰ ਵਿਲੀਅਮ ਨਾਲ ਆਲਟੋ ਕਾਰ 'ਚ ਸਵਾਰ ਹੋ ਕੇ ਫਤਿਹਗੜ੍ਹ ਚੂੜੀਆਂ ਜਾ ਰਹੇ ਸਨ। ਜਦੋਂ ਉਹ ਰਣਜੀਤ ਬਾਗ ਨੇੜੇ ਮੱਦੋਵਾਲ ਕੋਲ ਪਹੁੰਚੇ ਤਾਂ ਉਥੇ ਖੜ੍ਹੇ ਟਰੱਕ 'ਚ ਇਨ੍ਹਾਂ ਦੀ ਕਾਰ ਵੱਜ ਗਈ। ਜਿਸ ਦੌਰਾਨ ਮੇਰੇ ਪੋਤਰੇ ਨਕਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੇਰਾ ਬੇਟਾ ਵਿਨੋਦ ਕੁਮਾਰ ਜ਼ਖਮੀ ਹੋ ਗਿਆ। ਘਟਨਾ ਵਾਲੀ ਥਾਂ 'ਤੇ ਪੁੱਜੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਹੋਣ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਬੱਚੇ ਦੇ ਜ਼ਖਮੀ ਪਿਤਾ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਜਿਸ ਤੋਂ ਬਾਅਦ ਅਗਲੇਰੀ ਕੀਤੀ ਗਈ ਹੈ।

ਡੀਪੂ ਹੋਲਡਰਾਂ ਨੇ ਡੀ ਸੀ ਨੂੰ ਮੰਗ ਪੱਤਰ ਸੌਂਪਿਆ
NEXT STORY