ਮਾਨਸਾ (ਮਿੱਤਲ) : ਜ਼ਿਲੇ ਦੇ ਡੀਪੂ ਹੋਲਡਰਾਂ ਨੂੰ ਪੰਜਾਬ ਸਰਕਾਰ ਦੀ ਨਵੀਂ ਯੋਜਨਾ ਤਹਿਤ ਢੋਆ-ਢੋਆਈ ਦੀ ਅਦਾਇਗੀ ਨਾ ਮਿਲਣ ਕਾਰਨ ਡੀਪੂ ਹੋਲਡਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਜ਼ਿਲੇ ਦੇ ਸਮੂਹ ਡੀਪੂ ਹੋਲਡਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਦੀ ਆਵਾਜ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਰਨਲ ਸਕੱਤਰ ਹੰਸ ਰਾਜ ਸਾਬਕਾ ਸਰਪੰਚ ਅਹਿਮਦਪੁਰ ਨੇ ਦੱਸਿਆ ਕਿ ਢੋਆ ਢੋਆਈ ਲਈ 40 ਰੁਪਏ ਕਿਰਾਇਆ ਸਰਕਾਰ ਵੱਲੋਂ ਦੇਣਾ ਮੁਕੱਰਰ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ 2016 ਤੋਂ 2017 ਤੱਕ ਅਦਾਇਗੀ ਤਾਂ ਕੀ ਦੇਣੀ ਸੀ ਉਨ੍ਹਾਂ ਨੂੰ ਕਮੀਸ਼ਨ ਵੀ ਨਹੀਂ ਦਿੱਤਾ ਗਿਆ ਸਗੋਂ ਡੀਪੂ ਹੋਲਡਰਾਂ ਤੋਂ 5 ਰੁਪਏ ਪ੍ਰਤੀ ਗੱਟਾ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਪੱਤਰ ਰਾਹੀ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਯੋਜਨਾ ਅਧੀਨ ਡੀਪੂ ਹੋਲਡਰਾਂ ਨੂੰ ਕਣਕ ਦੀ ਵੰਡ ਕੀਤੀ ਜਾਵੇ ਅਤੇ ਰਹਿੰਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਇਸ ਮੌਕੇ ਜ਼ਿਲਾ ਪ੍ਰਧਾਨ ਬਿੱਕਰ ਸਿੰਘ ਬੋੜਾਵਾਲ, ਮੱਖਣ ਸਿੰਘ, ਬਲਦੇਵ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।
ਦੋ ਮੋਟਰਸਾਇਕਲਾਂ ਦੀ ਟੱਕਰ 'ਚ ਤਿੰਨ ਜ਼ਖਮੀ
NEXT STORY