ਜਲੰਧਰ, (ਮ੍ਰਿਦੁਲ)— ਸੈਂਟਰਲ ਟਾਊਨ ਦੇ ਰਿਆਜ਼ਪੁਰਾ ਦੇ ਇਕ ਘਰ 'ਚ ਨਾਜਾਇਜ਼ ਪਟਾਕਾ ਫੈਕਟਰੀ ਦੇ ਮਾਮਲੇ 'ਚ ਪੁਲਸ ਜਾਂਚ ਵਿਚ ਗੁਰਦੀਪ ਸਿੰਘ ਨੇ ਕਬੂਲਿਆ ਕਿ ਉਹ ਮੰਡੀ 'ਚ ਸਥਿਤ ਇਕ ਕਾਰੋਬਾਰੀ ਤੋਂ ਪੋਟਾਸ਼ ਅਤੇ ਕੈਮੀਕਲ ਲੈਂਦਾ ਸੀ। ਉਹ ਉਕਤ ਵਿਅਕਤੀ ਨੂੰ ਸਟਾਕ ਲਿਖਵਾ ਦਿੰਦਾ ਸੀ ਜਿਸ ਦੇ ਜ਼ਰੀਏ ਉਹ ਉਸ ਨੂੰ ਮਾਲ ਮੰਗਵਾ ਕੇ ਦਿੰਦੇ ਸੀ। ਉਸ ਨੇ ਪਿਛਲੇ ਸੀਜ਼ਨ 'ਚ 20 ਲੱਖ ਦੇ ਪਟਾਕੇ ਲਏ ਸੀ। ਜ਼ਿਆਦਾ ਵਿਕਰੀ ਨਾ ਹੋਣ ਕਰ ਕੇ ਉਸ ਨੇ ਪਟਾਕੇ ਆਪਣੇ ਘਰ 'ਚ ਹੀ ਸਟੋਰ ਕਰ ਕੇ ਰੱਖ ਲਏ ਸੀ। ਸੋਚਿਆ ਸੀ ਕਿ ਅਗਲੇ ਸਾਲ ਵਿਕ ਜਾਣਗੇ ਪਰ ਉਹ ਤਾਂ ਖਰਾਬ ਹੋਣ ਲੱਗੇ ਸੀ। ਇਸ ਲਈ ਉਨ੍ਹਾਂ ਨੂੰ ਇਸਤੇਮਾਲ ਕਰਨ ਲਈ ਉਨ੍ਹਾਂ ਵਿਚ ਦੁਬਾਰਾ ਬਾਰੂਦ ਭਰਵਾ ਕੇ ਪੈਕ ਕਰਵਾ ਰਿਹਾ ਸੀ। ਹਾਦਸਾ ਹੋਣ ਤੋਂ ਸਿਰਫ 5 ਮਿੰਟ ਪਹਿਲਾਂ ਹੀ ਉਹ ਦੁਕਾਨ ਤੋਂ ਘਰ ਆਇਆ ਸੀ ਕਿ ਅਚਾਨਕ ਧਮਾਕੇ ਦੀ ਆਵਾਜ਼ ਆਈ ਅਤੇ ਗਰਿੱਲਾਂ ਟੁੱਟ ਗਈਆਂ। ਜਦੋਂ ਦੇਖਿਆ ਕਿ ਮਲਬੇ ਥੱਲੇ ਉਸਦੇ ਵਰਕਰ ਹਨ ਤਾਂ ਉਹ ਹੈਰਾਨ ਰਹਿ ਗਿਆ। ਉਸਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਹ ਸਭ ਕੁਝ ਹੋ ਜਾਵੇਗਾ। ਉਸ ਕੋਲ ਲੇਬਰ ਕਾਫੀ ਦੇਰ ਤੋਂ ਕੰਮ ਕਰ ਰਹੀ ਹੈ ਪਰ ਇੰਨਾ ਵੱਡਾ ਹਾਦਸਾ ਹੋ ਜਾਵੇਗਾ, ਇਹ ਨਹੀਂ ਸੋਚਿਆ ਸੀ। ਓਧਰ ਏ. ਐੱਸ. ਆਈ. ਬਸੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਦੀਪ ਸਿੰਘ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਅਸਲਾ ਲਾਇਸੈਂਸ ਲਈ ਹੋਣ ਵਾਲੇ ਡੋਪ ਟੈਸਟਾਂ ਨੂੰ ਲੱਗੀ ਬਰੇਕ
NEXT STORY