ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪਿੰਡ ਝੰਡੇ ਚੱਕ ਨੇੜੇ ਅੱਜ ਅਚਾਨਕ ਇੱਕ ਤੂੜੀ ਨਾਲ ਲੱਦਿਆ ਹੋਇਆ ਟਰੱਕ ਕਾਰ ਨੂੰ ਬਚਾਉਂਦੇ ਸਮੇਂ ਪਲਟ ਗਿਆ, ਜਿਸ ਕਾਰਨ ਕਾਰ ਟਰੱਕ ਦੇ ਹੇਠ ਆ ਗਈ। ਇਸ ਦੌਰਾਨ ਕਾਰ ਪੂਰੀ ਤਰ੍ਹਾਂ ਨਾਲ ਟੂੜੀ ਹੇਠਾਂ ਨੱਪੀ ਗਈ ਤੇ ਸਖਤ ਮੁਸ਼ੱਕਤ ਮਗਰੋਂ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ ਜਦੋਂ ਕਿ ਕਾਰ ਸਵਾਰ ਦੇ ਚਾਚੇ ਦਾ ਬਚਾ ਰਿਹਾ। ਜ਼ਖਮੀਆਂ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਦੀਆਂ ਵਿੱਚ ਰਹਿਣ ਵਾਲੇ ਇੱਕ ਅਧਿਆਪਕ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਦੋ ਭਤੀਜਿਆਂ ਸਮੇਤ ਇਕ ਭਜੀਜੇ ਦੀ ਪਤਨੀ ਨਾਲ ਆਪਣੀ ਕਾਰ ਵਿੱਚ ਤਾਰਾਗੜ੍ਹ ਤੋਂ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਦੀਨਾਨਗਰ ਸ਼ਹਿਰ ਦੇ ਜੀ.ਟੀ. ਰੋਡ ਤੋਂ ਝੰਡੇਚੱਕ ਬਾਈਪਾਸ 'ਤੇ ਨੈਸ਼ਨਲ ਹਾਈਵੇ ਵੱਲ ਜਾਣ ਲੱਗਾ, ਗੁਰਦਾਸਪੁਰ ਵਾਲੀ ਸਾਈਡ ਵੱਲੋਂ ਆ ਰਿਹਾ ਤੂੜੀ ਨਾਲ ਭਰਿਆ ਇੱਕ ਟਰੱਕ ਉਸਦੀ ਕਾਰ ਨਾਲ ਟਕਰਾ ਗਿਆ ਅਤੇ ਕਾਰ ਨੂੰ ਘਸੀਟਦੇ ਹੋਏ ਕੰਟਰੋਲ ਤੋਂ ਬਾਹਰ ਹੋ ਕੇ ਹਾਈਵੇ ਦੇ ਵਿਚਕਾਰ ਪਲਟ ਗਿਆ। ਜਿਸ ਕਾਰਨ ਉਸਦੀ ਕਾਰ ਤੂੜੀ ਹੇਠ ਦੱਬ ਗਈ। ਪਰਮਾਤਮਾ ਦਾ ਇੰਨਾ ਸ਼ੁਕਰ ਰਿਹਾ ਕਿ ਕਾਰ ਟਰੱਕ ਦੇ ਹੇਠਾਂ ਆਉਣ ਤੋਂ ਕੁਝ ਇੰਚ ਬਚ ਗਈ, ਪਰ ਤੂੜੀ ਦੇ ਹੇਠਾਂ ਦੱਬੇ ਜਾਣ ਕਾਰਨ, ਉਨ੍ਹਾਂ ਦਾ ਕਾਰ ਵਿੱਚ ਹੀ ਦਮ ਘੁੱਟਣ ਲੱਗ ਪਿਆ। ਕਿਸੇ ਤਰ੍ਹਾਂ ਉਹ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਬਾਹਰ ਆਇਆ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਬਾਹਰ ਕੱਢ ਲਿਆ। ਹਾਦਸੇ ਵਿੱਚ ਉਸ ਦਾ ਭਤੀਜਾ ਕਸ਼ਿਸ਼ ਸ਼ਰਮਾ, ਆਤਿਸ਼ ਸ਼ਰਮਾ ਅਤੇ ਆਤਿਸ਼ ਦੀ ਪਤਨੀ ਗੁਰਲੀਨ ਜ਼ਖ਼ਮੀ ਹੋ ਗਏ। ਉਸਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਗੁਰਦਾਸਪੁਰ ਸਿਵਲ ਹਸਪਤਾਲ ਲਿਜਾਇਆ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੜਕ ਦੇ ਵਿਚਕਾਰ ਹੋਏ ਇਸ ਹਾਦਸੇ ਕਾਰਨ ਆਵਾਜਾਈ ਠੱਪ ਹੋ ਗਈ।

ਉਧਰ ਇਸ ਸਬੰਧੀ ਇਲਾਕੇ ਦੇ ਮੋਹਤਬਾਰਾ ਦੱਸਿਆ ਕਿ ਦੀਨਾਨਗਰ ਇਲਾਕੇ ਅੰਦਰ ਟਰੈਫਿਕ ਦੀ ਗੱਲ ਕੀਤੀ ਜਾਵੇ ਤਾਂ ਓਵਰਲੋਡ ਵਾਹਨ ਬਿਨਾਂ ਕਿਸੇ ਡਰ ਇੱਧਰ ਉਧਰ ਜਾਂਦੇ ਆਮ ਵੇਖੇ ਜਾ ਸਕਦੇ ਹਨ ਪਰ ਟਰੈਫਿਕ ਪੁਲਸ ਵੱਲੋਂ ਸਿਰਫ ਆਮ ਲੋਕਾਂ ਦੇ ਦੋ ਪਹੀਏ ਵਾਹਨਾਂ ਦੇ ਚਲਾਨ ਕਰ ਕੇ ਵਾਹ-ਵਾਹ ਖੱਟੀ ਜਾ ਰਹੀ ਹੈ ਪਰ ਓਵਰਲੋਡ ਵਹਾਨਾਂ ਨੂੰ ਨੱਥ ਪਾਉਣ ਵਿੱਚ ਬਿਲਕੁਲ ਨਾਕਾਮ ਨਜ਼ਰ ਆ ਰਹੀ ਹੈ, ਜਿਸ ਕਾਰਨ ਨਿਤ ਦਿਨ ਸੜਕੀ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ। ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਉਚ ਅਧਿਕਾਰੀਆਂ ਕੋਲੋ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਓਵਰਲੋਡ ਵਾਹਨਾਂ ਨੂੰ ਨੱਥ ਪਾਉਣ ਲਈ ਸਿਕੰਜਾ ਕੱਸਿਆ ਜਾਵੇ ਤਾਂ ਕਿ ਸੜਕੀ ਹਾਦਸਿਆਂ ਤੋਂ ਲੋਕਾਂ ਨੂੰ ਰਹਿਤ ਮਿਲ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ 'ਚ ਵੱਡਾ Encounter ਤੇ ਜਹਾਜ਼ ਹਾਦਸੇ 'ਚ 49 ਲੋਕਾਂ ਦੀ ਮੌਤ, ਪੜ੍ਹੋ TOP-10 ਖ਼ਬਰਾਂ
NEXT STORY