ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) - ਪਿੰਡ ਮੱਝੂਪੁਰ ਸਥਿਤ ਉਸਾਰੇ ਜਾ ਰਹੇ ਨਵੇਂ ਗੁਰਦੁਆਰਾ ਸਿੰਘ ਸਭਾ ਸਾਹਿਬ ਦਾ ਨੀਂਹ ਪੱਥਰ ਸੰਤਾਂ ਮਹਾਂਪੁਰਖਾਂ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਣ ਉਪਰੰਤ ਸੰਗਤਾਂ ਦੇ ਸਹਿਯੋਗ ਨਾਲ ਨਿਰਮਾਣ ਜੰਗੀ ਪੱਧਰ 'ਤੇ ਅਰੰਭ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਬੱਬਾ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਦਲਬੀਰ ਸਿੰਘ 'ਤੇ ਹੋਰਨਾ ਮੋਹਤਬਰਾਂ ਨੇ ਦੱਸਿਆ ਕਿ ਨਗਰ ਦੀ ਸੰਗਤ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਮੱਝੂਪੁਰ ਦੇ ਸਹਿਯੋਗ ਨਾਲ ਪਿੰਡ ਵਿਖੇ ਉਸਾਰੇ ਜਾ ਰਹੇ ਗੁਰਦੁਆਰਾ ਸਿੰਘ ਸਭਾ ਜੀ ਦਾ ਨੀਂਹ ਪੱਥਰ ਬਾਬਾ ਬਿੱਧੀ ਚੰਦ ਸੰਪ੍ਰਦਾਇਦ ਦੇ ਮੌਜ਼ੂਦਾ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਜੀ ਸ਼ਾਹਪੁਰ ਵਾਲੇ, ਸੰਤ ਬਾਬਾ ਪਾਲ ਸਿੰਘ ਜੀ ਲੌਹਕਿਆਂ ਵਾਲੇ ਅਤੇ ਸੰਤ ਬਾਬਾ ਨਰਿੰਜਣ ਸਿੰਘ ਜੀ ਪੰਜਵੜ ਵਾਲਿਆਂ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਅਤੇ ਪੂਰਨ ਉਤਸਾਹ ਨਾਲ ਗੁਰਦੁਆਰਾ ਸਾਹਿਬ ਜੀ ਦੇ ਨਿਰਮਾਣ ਦੀ ਕਾਰਸੇਵਾ ਅਰੰਭ ਹੋ ਗਈ ਹੈ। ਆਧੁਨਿਕ ਸਹੂਲਤਾਂ ਨਾਲ ਲੈੱਸ ਗੁਰਦੁਆਰਾ ਬਹੁਤ ਹੀ ਜਲਦ ਤਿਆਰ ਕਰਕੇ ਇਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਸ ਮੌਕੇ ਵੀਰ ਸਿੰਘ ਦੋਧੀ, ਵੱਸਣ ਸਿੰਘ ਬਿੱਲਾ, ਮਹੰਤਾ ਸਿੰਘ, ਮਿਲਖਾ ਸਿੰਘ ਮੱਝੂਪੁਰ, ਦਿਆਲ ਸਿੰਘ ਸਾਬਕਾ ਸਰਪੰਚ, ਮੰਗਲ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ, ਬਿੱਕਰ ਸਿਘ ਦੋਧੀ, ਦਿਲਬਾਗ ਸਿੰਘ ਲਹੌਕੀਆ, ਦਿਲਬਾਗ ਸਿੰਘ ਮੱਝੂਪੁਰ, ਅੰਗਰੇਜ ਸਿੰਘ, ਦਿਆਲ ਸਿੰਘ ਮਾਲਚੱਕੀਏ, ਨੰਬਰਦਾਰ ਸਰਮੇਲ ਸਿੰਘ, ਰਾਣਾ ਮੱਝੂਪੁਰ, ਗੁਰਮੁੱਖ ਸਿੰਘ, ਗੁਰਸ਼ਰਨ ਸਿੰਘ, ਕਾਹ ਮੱਝੂਪੁਰ, ਸੋਨੂੰ ਗੁਰਦੇਵ ਸਿੰਘ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਵੱਖ-ਵੱਖ ਝਗੜਿਆਂ ਦੌਰਾਨ 2 ਔਰਤਾਂ ਸਣੇ 6 ਜ਼ਖਮੀ
NEXT STORY