ਪਟਿਆਲਾ (ਜੋਸਨ) - ‘ਕੋਰੋਨਾ ਵਾਇਰਸ’ ਨਾਮਕ ਪੂਰੀ ਦੁਨੀਆਂ ’ਚ ਫੈਲ ਰਹੀ ਭਿਆਨਕ ਬੀਮਾਰੀ ਆਖਰ ’ਚ ਸੈਂਕੜੇ ਸੰਗਤਾਂ ਦੀ ਸ਼ਰਧਾ ਅੱਗੇ ਹਾਰਦੀ ਹੋਈ ਨਜ਼ਰ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਹੀ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਸੇਵਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਐੱਸ. ਜੀ. ਪੀ. ਸੀ. ਦੇ ਪ੍ਰਬੰਧਕਾਂ ਵਲੋਂ ਮੁਲਤਵੀ ਕਰ ਦਿੱਤੀ ਗਈ ਸੀ। ਸੇਵਾ ਮੁਲਤਵੀ ਕੀਤੇ ਜਾਣ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਇਲਾਕੇ ਭਰ ਦੀਆਂ ਸੈਂਕੜੇ ਸੰਗਤਾਂ ਵਲੋਂ ਪਵਿੱਤਰ ਸਰੋਵਰ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ‘ਕੋਰੋਨਾ ਵਾਇਰਸ’ ਦੀ ਇਸ ਬੀਮਾਰੀ ਨੂੰ ਮਹਾਮਾਰੀ ਐਲਾਨਿਆ ਜਾ ਚੁੱਕਾ ਹੈ। ਸੰਗਤਾਂ ’ਚ ਧਾਰਮਕ ਅਸਥਾਨਾਂ ਪ੍ਰਤੀ ਸ਼ਰਧਾ ਅੱਗੇ ‘ਕੋਰੋਨਾ ਵਾਇਰਸ’ ਨੂੰ ਮਾਤ ਪੈਂਦੀ ਵਿਖਾਈ ਦੇ ਰਹੀ ਹੈ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਵੇਰ ਦੇ ਸਮੇਂ ਵੱਡੀ ਗਿਣਤੀ ’ਚ ਪੁੱਜੀ ਸੰਗਤ ਨੇ ਪਵਿੱਤਰ ਸਰੋਵਰ ਦੀ ਕਾਰ-ਸੇਵਾ ਨੂੰ ਸੰਭਾਲਦਿਆਂ ਅਰਦਾਸ ਕਰ ਕੇ ਸੇਵਾ ਆਰੰਭ ਕਰ ਦਿੱਤੀ।
ਇਸ ਮੌਕੇ ਮੁਲਤਵੀ ਕੀਤੀ ਗਈ ਕਾਰ-ਸੇਵਾ ਬਾਰੇ ਗੁਰਦੁਆਰਾ ਪ੍ਰਬੰਧਕਾਂ ਨੇ ਸੰਗਤਾਂ ਨੂੰ ਸਰੋਵਰ ਅਸਥਾਨ ’ਤੇ ਜਾ ਕੇ ਕਾਰ-ਸੇਵਾ ਨਾ ਸ਼ੁਰੂ ਕੀਤੇ ਜਾਣ ਦੀ ਅਪੀਲ ਕੀਤੀ ਪਰ ਸੰਗਤਾਂ ਸੇਵਾ ਕਰਨ ਲਈ ਬਜ਼ਿੱਦ ਰਹੀਆਂ। ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਨੇ ਸੰਗਤਾਂ ਨੂੰ ਆਖਿਆ ਕਿ ਪਵਿੱਤਰ ਸਰੋਵਰ ਦੀ ਕਾਰ-ਸੇਵਾ ਮੁਲਤਵੀ ਹੋ ਚੁੱਕੀ ਹੈ। ਸਰੋਵਰ ’ਚ ਜਲ ਵੀ ਛੱਡਿਆ ਜਾਣਾ ਹੈ। ਸੰਗਤਾਂ ਨੇ ਆਖਿਆ ਕਿ 44 ਸਾਲਾਂ ਬਾਅਦ ਉਨ੍ਹਾਂ ਨੂੰ ਗੁਰੂ-ਘਰ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜੇ ਬਿਨਾਂ ਸੇਵਾ ਤੋਂ ਪਾਣੀ ਛੱਡਿਆ ਗਿਆ ਤਾਂ ਪ੍ਰਬੰਧਕਾਂ ਨੂੰ ਰੋਸ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਸੰਗਤਾਂ ਵਲੋਂ ਪਰਿਕਰਮਾ ਦੇ ਆਲੇ-ਦੁਆਲੇ ਸੇਵਾ ਸੰਭਾਲੀ ਗਈ। ਸਰੋਵਰ ’ਚ ਜੰਮੀ ਗਾਰ ਅਤੇ ਜਲ ਨੂੰ ਕੱਢਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਸੰਗਤਾਂ ਦਾ ਕਹਿਣਾ ਹੈ ਕਿ ਭਾਵੇਂ ‘ਕੋਰੋਨਾ ਵਾਇਰਸ’ ਦੇ ਪ੍ਰਭਾਵ ਕਾਰਨ ਹਰ ਖੇਤਰ ਪ੍ਰਭਾਵਿਤ ਹੈ ਪਰ ਜਿਹੜੇ ਗੁਰੂ ਘਰ ’ਚ ਮਹਾਮਾਰੀ ਵਰਗੀਆਂ ਬੀਮਾਰੀਆਂ ਦੂਰ ਹੋ ਗਈਆਂ, ਉਥੇ ‘ਕੋਰੋਨਾ ਵਾਇਰਸ’ ਨੂੰ ਵੀ ਮਾਤ ਪਵੇਗੀ।
ਐੱਸ. ਜੀ. ਪੀ. ਸੀ. ਪ੍ਰਬੰਧਕ ਰਹੇ ਦੂਰ
ਉਧਰੋਂ ਡੀ. ਸੀ. ਦੇ ਹੁਕਮਾਂ ਨੂੰ ਦੇਖਦਿਆਂ ਐੱਸ. ਜੀ. ਪੀ. ਸੀ. ਦੇ ਪ੍ਰਬੰਧਕਾਂ ਨੇ ਇਸ ਸੇਵਾ ਤੋਂ ਦੂਰੀ ਬਣਾਈ ਰੱਖੀ। ਮੈਨੇਜਰ, ਗੁਰਦੁਆਰਾ ਸਾਹਿਬ ਦੇ ਹੈੱਡ ਗੰਥੀ ਅਤੇ ਹੋਰ ਅਧਿਕਾਰੀ ਇਸ ਸੇਵਾ ਵਿਚ ਨਹੀਂ ਪੁੱਜੇ। ਇਥੋਂ ਤੱਕ ਕਿ ਸੇਵਾ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜਾਬ ਦੀਆਂ ਹੋਰ ਸ਼ਖਸੀਅਤਾਂ ਨੇ ਆਉਣਾ ਸੀ ਪਰ ਉਹ ਨਹੀਂ ਆਈਆਂ।
ਪੰਜਾਬ ਸਰਕਾਰ ਵਲੋਂ 'ਕੋਰੋਨਾ ਵਾਇਰਸ' 'ਤੇ ਰਿਪੋਰਟ ਜਾਰੀ, ਜਾਣੋ ਤਾਜ਼ਾ ਹਾਲਾਤ
NEXT STORY