ਮਾਛੀਵਾੜਾ ਸਾਹਿਬ (ਟੱਕਰ) : ਲੰਡਨ ਦੇ ਸ਼ਹਿਰ ਲਿਸ਼ਟਰ ਦੇ ਸਭ ਤੋਂ ਵੱਡੇ ਪ੍ਰਮੁੱਖ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ 'ਚ ਵੋਟਿੰਗ ਦੌਰਾਨ ਤੀਰ ਗਰੁੱਪ ਦੇ ਸਾਰੇ ਅਹੁਦੇਦਾਰ ਚੋਣ ਜਿੱਤੇ, ਜਦੋਂ ਕਿ ਇਨ੍ਹਾਂ ਚੋਣਾਂ 'ਚ ਦੂਜੇ ਪਾਸੇ ਖੜ੍ਹੇ ਸ਼ੇਰ ਗਰੁੱਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਨਤੀਜਿਆਂ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਰਾਜਮਨਵਿੰਦਰ ਸਿੰਘ, ਉਪ ਪ੍ਰਧਾਨ ਗੁਰਨਾਮ ਸਿੰਘ, ਜਨਰਲ ਸਕੱਤਰ ਮੁਖਤਿਆਰ ਸਿੰਘ, ਸਹਾਇਕ ਜਨਰਲ ਸਕੱਤਰ ਜਸਵੀਰ ਸਿੰਘ ਬੈਂਸ, ਫਾਈਨਾਂਸ ਸਕੱਤਰ ਪਰਮਜੀਤ ਸਿੰਘ ਰਾਏ, ਸਹਾਇਕ ਫਾਈਨਾਂਸ ਸਕੱਤਰ ਗੁਰਦਿਆਲ ਸਿੰਘ, ਸਟੇਜ ਸਕੱਤਰ ਨਿਰਮਲ ਸਿੰਘ, ਸਹਾਇਕ ਸਟੇਜ ਸਕੱਤਰ ਹਰਮਿੰਦਰ ਸਿੰਘ, ਐਜ਼ੂਕੇਸ਼ਨ ਸਕੱਤਰ ਜਸਵਿੰਦਰ ਸਿੰਘ, ਮੈਂਟੀਨੈੱਸ ਸਕੱਤਰ ਹਰਦਿਆਲ ਸਿੰਘ, ਸਟੋਰ ਤੇ ਰਸੋਈ ਸਕੱਤਰ ਸਤਨਾਮ ਕੌਰ, ਲਾਈਬ੍ਰੇਰੀਅਨ ਬਲਜੀਤ ਸਿੰਘ, ਸਪੋਰਟਸ ਸਕੱਤਰ ਸਤਵਿੰਦਰ ਸਿੰਘ ਦਿਓਲ ਜਦਕਿ ਜ਼ਬਰ ਜੰਗ ਸਿੰਘ, ਤੇਜਿੰਦਰ ਕੌਰ, ਸੁਖਜਿੰਦਰ ਸਿੰਘ, ਗੁਰਨੇਕ ਸਿੰਘ ਮੈਂਬਰ ਚੁਣੇ ਗਏ। ਇਹ ਸਾਰੇ ਹੀ ਅਹੁਦੇਦਾਰ ਭਾਰੀ ਵੋਟਾਂ ਨਾਲ ਜੇਤੂ ਰਹੇ ਅਤੇ ਇਹ ਚੋਣਾਂ ਲਿਸ਼ਟਰ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਕਰਵਾਈਆਂ ਗਈਆਂ, ਜੋ ਕਿ ਬੜੇ ਹੀ ਸ਼ਾਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ।
ਮਾਛੀਵਾੜਾ 'ਚ ਹੋਏ ਔਰਤ ਦੇ ਕਤਲ ਦੀ ਗੁੱਥੀ ਸੁਲਝੀ, ਹੈਰਾਨ ਕਰਦਾ ਕਾਰਨ ਆਇਆ ਸਾਹਮਣੇ
NEXT STORY