ਮਾਛੀਵਾੜਾ ਸਾਹਿਬ (ਟੱਕਰ) : ਲੰਘੀ 30 ਸਤੰਬਰ ਨੂੰ ਪਿੰਡ ਸ਼ਤਾਗਬੜ੍ਹ ਵਿਖੇ ਖੇਤਾਂ ਦੇ ਕਮਰੇ ਵਿਚ ਕੀਤੇ ਔਰਤ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ 24 ਘੰਟਿਆਂ ਵਿਚ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਔਰਤ ਦੇ ਪ੍ਰੇਮੀ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਛੀਵਾੜਾ ਪੁਲਸ ਨੇ ਮ੍ਰਿਤਕ ਔਰਤ ਦੇ ਪਤੀ ਸਕੱਤਰ ਸਿੰਘ ਦੇ ਬਿਆਨਾਂ 'ਤੇ ਉਸਦੀ ਪਤਨੀ ਨੂੰ ਕਤਲ ਕਰਨ ਦੇ ਕਥਿਤ ਦੋਸ਼ ਹੇਠ ਅਮਨਦੀਪ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ ਅਤੇ ਪੁਲਸ ਪਾਰਟੀਆਂ ਵਲੋਂ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਪੁਲਸ ਜ਼ਿਲਾ ਖੰਨਾ ਦੇ ਅਧਿਕਾਰੀਆਂ ਦੀ ਸਖ਼ਤ ਮਿਹਨਤ ਸਦਕਾ ਇਸ ਕਤਲ ਦੇ ਕਥਿਤ ਦੋਸ਼ੀ ਅਮਨਦੀਪ ਸਿੰਘ ਨੂੰ 24 ਘੰਟਿਆਂ 'ਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਜ਼ਮ ਅਮਨਦੀਪ ਸਿੰਘ ਨੇ ਪੁਲਸ ਕੋਲ ਖੁਲਾਸਾ ਕੀਤਾ ਕਿ ਉਸਦੇ ਸੰਤੋਸ਼ ਕੌਰ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਸਬੰਧ ਸਨ ਅਤੇ 29 ਤੇ 30 ਸਤੰਬਰ ਦੀ ਰਾਤ ਨੂੰ ਵੀ ਇਹ ਉਸ ਕੋਲ ਸ਼ਤਾਬਗੜ੍ਹ ਵਿਖੇ ਆਈ ਜਿਸ ਨੂੰ ਉਹ ਖੇਤਾਂ ਵਿਚ ਬਣੇ ਕਮਰੇ 'ਚ ਲੈ ਗਿਆ। ਅਮਨਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ 2 ਵਾਰ ਸੰਤੋਸ਼ ਕੌਰ ਨਾਲ ਸਰੀਰਕ ਸਬੰਧ ਬਣਾਏ ਅਤੇ ਜਦੋਂ ਉਹ ਤੜਕੇ ਤੀਜੀ ਵਾਰ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਆਪਸ ਵਿਚ ਤਕਰਾਰਬਾਜ਼ੀ ਹੋ ਗਈ। ਸ਼ਰਾਬ ਦੇ ਨਸ਼ੇ ਵਿਚ ਉਸਨੇ ਗੁੱਸੇ ਵਿਚ ਆ ਕੇ ਪ੍ਰੇਮਿਕਾ ਦੇ ਸਿਰ ਵਿਚ ਲੱਕੜ ਦੇ ਬਾਲੇ ਨਾਲ ਵਾਰ ਕਰ ਦਿੱਤਾ ਉਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਪ੍ਰੇਮਿਕਾ ਦੀ ਮੌਤ ਹੋ ਗਈ।

ਪੁਲਸ ਵਲੋਂ ਮੁਲਜ਼ਮ ਅਮਨਦੀਪ ਸਿੰਘ ਵਲੋਂ ਵਰਤਿਆ ਮੋਟਰਸਾਈਕਲ, ਮ੍ਰਿਤਕ ਸੰਤੋਸ਼ ਕੌਰ ਦਾ ਆਧਾਰ ਕਾਰਡ, ਵੋਟਰ ਕਾਰਡ, ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ। ਅੱਜ ਪੁਲਿਸ ਵਲੋਂ ਮੁਲਜ਼ਮ ਅਮਨਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਬੁਕਿੰਗ ਰੱਦ ਕਰਾਉਣ 'ਤੇ ਵਾਪਸ ਨਹੀਂ ਮੋੜੇ ਪੈਸੇ, ਮੈਰਿਜ ਪੈਲਸ ਨੂੰ 1.60 ਲੱਖ ਜ਼ੁਰਮਾਨਾ
NEXT STORY