ਜੈਤੋ (ਗੁਰਮੀਤਪਾਲ, ਜਗਤਾਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਥੋਂ ਦੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ (ਪਾਤਸ਼ਾਹੀ 10ਵੀਂ) ਦੇ 4 ਕਰਮਚਾਰੀਆਂ ਨੂੰ ਬੀਤੀ ਅੱਧੀ ਰਾਤ ਬਰਖ਼ਾਸਤ ਕਰ ਦਿੱਤਾ ਗਿਆ ਸੀ। ਪੁਲਸ ਨੇ ਮਾਮਲੇ ਵਿੱਚ ਨਾਮਜ਼ਦ ਚਾਰ ਮੁਲਜ਼ਮਾਂ ਮੈਨੇਜਰ ਕੁਲਵਿੰਦਰ ਸਿੰਘ, ਕਲਰਕ ਸੁਖਮੰਦਰ ਸਿੰਘ ਕਰੀਰਵਾਲੀ, ਸੇਵਾਦਾਰ ਗੁਰਬਾਜ਼ ਸਿੰਘ ਅਤੇ ਲਖਵੀਰ ਸਿੰਘ ਵਿਚੋਂ ਕਲਰਕ ਸੁਖਮੰਦਰ ਸਿੰਘ ਅਤੇ ਸੇਵਾਦਾਰ ਗੁਰਬਾਜ ਸਿੰਘ ਨੂੰ ਫ਼ੋਨ ਟਰੈਪਿੰਗ ਰਾਹੀਂ ਮੁਕਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਹਲਕਾ ਸਾਹਨੇਵਾਲ 'ਚ ਵੱਡੀ ਵਾਰਦਾਤ, ਕਰੀਬ 21 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ
ਥਾਣਾ ਜੈਤੋ ਦੇ ਮੁਖੀ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਲੋਕ ਦੀਆਂ ਧਾਰਮਿਕ ਭਾਵਨਾ ਭੜਕਾਉਣ ਦੇ ਦੋਸ਼ 'ਚ ਧਾਰਾ 295-ਏ ਦਾ ਮਾਮਲਾ ਦਰਜ ਕਰਨ ਉੁਪਰੰਤ ਪੁਲਸ ਪ੍ਰਸ਼ਾਸਨ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨਾਂ ਦਾ ਰਿਮਾਂਡ ਮਿਲਣ 'ਤੇ ਪੁਲਸ ਥਾਣਾ ਜੈਤੋ ਵਿਖੇ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਦੂਰ ਕੀਤੇ ਆਪਣੇ, ਮਰੀਜ਼ ਦੀ ਮੌਤ ਦੇ 10 ਦਿਨਾਂ ਬਾਅਦ ਵੀ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਜੈਤੋਂ ਵਿਖੇ ਗੰਗਸਰ ਗੁਰੂਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਗੁਰੂਦੁਆਰਾ ਦੇ ਖਜਾਨਚੀ ਅਤੇ ਇਕ ਸੇਵਾਦਾਰ ਵੱਲੋਂ ਸ਼ਰਾਬ, ਮੀਟ ਦੇ ਸੇਵਨ ਕਰਨ ਅਤੇ ਗਲਤ ਨੀਯਤ ਨਾਲ ਪਰਾਈਆਂ ਔਰਤਾਂ ਨੂੰ ਲੈ ਕੇ ਆਉਣ ਦੇ ਮਾਮਲੇ 'ਚ ਕਾਫ਼ੀ ਵਿਵਾਦ ਹੋਇਆ ਸੀ, ਜਿਸ ਦੇ ਚਲੱਦੇ SGPC ਵੱਲੋਂ ਇਕ ਜਾਂਚ ਕਮੇਟੀ ਦੇ ਮੈਂਬਰ ਵੀ ਪੁੱਜੇ ਸਨ, ਜਿਨ੍ਹਾਂ ਵੱਲੋਂ ਤਲਾਸ਼ੀ ਦੌਰਾਨ ਗੁਰੂਦੁਆਰਾ ਅੰਦਰ ਬਣੇ ਪੁਰਾਤਨ ਖੂਹ 'ਚੋਂ ਸ਼ਰਾਬ ਦੀਆਂ ਬੋਤਲਾਂ, ਮੀਟ ਦੇ ਅੰਸ਼ ਅਤੇ ਹੋਰ ਗਲਤ ਸਾਮਾਨ ਬਰਾਮਦ ਕੀਤਾ ਗਿਆ ਸੀ। ਇਸ ਦੇ ਬਾਅਦ ਰੋਹ ਵਿੱਚ ਆਈ ਸੰਗਤ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਉਠੀ ਸੀ।
ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਮੀਟਿੰਗ ’ਚ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਮਿਲੀ ਪ੍ਰਵਾਨਗੀ
NEXT STORY