ਜਲੰੰਧਰ/ਨਵੀਂ ਦਿੱਲੀ (ਕਮਲ)— ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਅਕਾਲੀਆਂ ਵੱਲੋਂ ਬੀਤੇ ਦਿਨ ਕਾਂਗਰਸੀ ਵਰਕਰ ਦੀ ਕੀਤੀ ਗਈ ਕੁੱਟਮਾਰ ਨੇ ਪੰਜਾਬ ਦੀ ਸਿਆਸਤ 'ਚ ਉਬਾਲ ਲੈ ਆਂਦਾ ਹੈ। ਕੁੱਟਮਾਰ ਦੀ ਸਾਹਮਣੇ ਆਈ ਵੀਡੀਓ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਘਟਨਾ ਦੀ ਨਿਖੇਧੀ ਕਰਦੇ ਹੋਏ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਕ ਪਾਰਟੀ ਦੇ ਪ੍ਰਧਾਨ ਨੂੰ ਅਜਿਹੀ ਹਰਕਤ ਸ਼ੋਭਾ ਨਹੀਂ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਜੇ ਆਪਣੀ ਪੁਰਾਣੀ ਖੁਮਾਰੀ 'ਚ ਹਨ। ਉਥੇ ਹੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਆਪਣੇ 'ਤੇ ਦਰਜ ਹੋਏ ਇਸ ਕੇਸ ਨੂੰ ਝੂਠਾ ਅਤੇ ਗਲਤ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕਿਲਿਆਂਵਾਲੀ 'ਚ ਸੁਖਬੀਰ ਬਾਦਲ ਦੇ ਸਾਹਮਣੇ ਅਕਾਲੀਆਂ ਵੱਲੋਂ ਕਾਂਗਰਸੀ ਵਰਕਰ ਦੀ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਸੀ, ਜਿਸ 'ਤੇ ਲੰਬੀ ਪੁਲਸ ਨੇ ਸੁਖਬੀਰ ਬਾਦਲ ਦੇ ਖਿਲਾਫ ਮਾਮਾਲ ਦਰਜ ਕੀਤਾ ਹੈ।
ਬਾਦਲ ਸਾਹਿਬ, ਸਾਡੀ ਹੈਰੋਇਨ ਤੁਹਾਡੇ 'ਹੀਰੋ' ਨੂੰ ਖਰਾਬ ਨਹੀਂ ਕਰ ਰਹੀ: ਕਰਜ਼ਈ
NEXT STORY