ਚੰਡੀਗੜ੍ਹ (ਵੈੱਬ ਡੈਸਕ): 328 ਸਰੂਪਾਂ ਦੇ ਮਾਮਲੇ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੂਰੀ ਕੋਰ ਕਮੇਟੀ ਅੱਜ ਡੀ.ਜੀ.ਪੀ. ਦਫਤਰ ਵਿਖੇ ਪਹੁੰਚੀ ਹੈ ਤੇ ਦਫ਼ਤਰ ਦੇ ਅੰਦਰ ਹੀ ਪੱਕਾ ਧਰਨਾ ਲਗਾ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਦਾ ਡੀ.ਜੀ.ਪੀ. ਨੂੰ ਕਹਿਣਾ ਹੈ ਕਿ ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਮੇਰੇ 'ਤੇ ਕੀਤੀ ਜਾਵੇ। ਮੈਂ ਖ਼ੁਦ ਆਪਣੀ ਗ੍ਰਿਫ਼ਤਾਰਰੀ ਦੇਣ ਆਇਆ ਹਾਂ, ਮੇਰੇ 'ਤੇ ਪਰਚਾ ਦਰਜ ਕਰੋ ਤੇ ਜਾਂਚ ਕਰੋ।' ਸੁਖਬੀਰ ਨੇ ਇਹ ਵੀ ਆਖ਼ਿਆ ਹੈ ਕਿ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ, ਤਦ ਤੱਕ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਇੱਥੇ ਹੀ ਮੌਜੂਦ ਰਹੇਗੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ 'ਆਪ' ਸਰਕਾਰ ਵੱਲੋਂ 328 ਸਰੂਪਾਂ ਦੇ ਮਾਮਲੇ 'ਚ SIT ਬਣਾ ਕੇ ਬਹਾਨੇ ਨਾਲ ਕੋਝੀ ਸਾਜ਼ਿਸ਼ ਤਹਿਤ ਮੇਰੇ ਨਿੱਜੀ ਕਾਰੋਬਾਰ ਦੀ ਜਾਂਚ ਕਰਕੇ ਝੂਠਾ ਪਰਚਾ ਦਰਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪੁਲਸ ਟੀਮ ਮੇਰੇ ਅਕਾਊਂਟੈਂਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ, ਜਦ ਕਿ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਸਬੰਧ ਵੀ ਨਹੀਂ। ਸੁਖਬੀਰ ਨੇ ਕਿਹਾ ਕਿ ਖੁਦ ਗ੍ਰਿਫਤਾਰੀ ਦੇਣ ਲਈ ਆਏ ਹਨ। ਸੁਖਬੀਰ ਨੇ ਕਿਹਾ "'ਆਪ' ਸਰਕਾਰ ਨੇ ਜੋ ਕਰਨਾ ਹੈ ਮੇਰੇ ਉੱਪਰ ਕਰੇ, ਕਿਸੇ ਨੂੰ ਤੰਗ ਪ੍ਰੇਸ਼ਾਨ ਨਾ ਕਰੇ।"
ਪੰਜਾਬ ਦੇ ਕਈ ਪਿੰਡਾਂ 'ਚ ਆਸਮਾਨ 'ਤੇ ਘੁੰਮ ਰਹੇ ਡਰੋਨ ਨੇ ਮਚਾਈ ਦਹਿਸ਼ਤ! ਪੁਲਸ ਨੂੰ ਪਈਆਂ ਭਾਜੜਾਂ
NEXT STORY