ਚੰਡੀਗੜ੍ਹ (ਸੁਸ਼ੀਲ) : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਿਹੜੇ ਡੇਰਾ ਪ੍ਰੇਮੀ 'ਪਿਤਾ ਜੀ, ਪਿਤਾ ਜੀ' ਕਹਿੰਦੇ ਨਹੀਂ ਥੱਕਦੇ ਸਨ, ਉਨ੍ਹਾਂ ਡੇਰਾ ਪ੍ਰੇਮੀਆਂ ਨੇ ਹੀ ਸਾਧਵੀ ਸਰੀਰਕ ਸ਼ੋਸ਼ਣ 'ਚ ਬਾਬੇ ਦੇ ਬਲਾਤਕਾਰੀ ਸਾਬਤ ਹੋਣ ਤੋਂ ਬਾਅਦ ਉਸ ਦੀਆਂ ਤਸਵੀਰਾਂ ਨਹਿਰਾਂ 'ਚ ਰੋੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਸਲ 'ਚ ਇਕ ਨਹਿਰ 'ਚ ਬਾਬੇ ਦੀਆਂ ਤਸਵੀਰਾਂ ਰੁੜ੍ਹੀਆਂ ਆਉਂਦੀਆਂ ਕਈ ਲੋਕਾਂ ਨੇ ਦੇਖੀਆਂ। ਨਹਿਰ 'ਤੇ ਬਿਜਲੀ ਪੈਦਾ ਕਰਨ ਵਾਲੇ ਪ੍ਰਾਜੈਕਟ 'ਤੇ ਲੱਗੀਆਂ ਛੋਟੀਆਂ ਜਾਲੀਆਂ 'ਚ ਕਰੀਬ ਬਾਬੇ ਦੀਆਂ ਅੱਧੀ ਦਰਜਨ ਤਸਵੀਰਾਂ ਫਸ ਗਈਆਂ, ਜਿਨ੍ਹਾਂ ਨੂੰ ਉੱਥੇ ਕੰਮ ਕਰਦੇ ਮੁਲਾਜ਼ਮਾਂ ਨੇ ਬਾਹਰ ਕੱਢ ਕੇ ਕੰਧ ਨਾਲ ਰੱਖ ਦਿੱਤਾ, ਜਦੋਂ ਕਿ ਛੋਟੇ ਸਾਈਜ਼ ਦੀਆਂ ਸਾਰੀਆਂ ਤਸਵੀਰਾਂ ਪਾਣੀ 'ਚ ਰੁੜ੍ਹ ਗਈਆਂ। ਉਕਤ ਮੁਲਾਜ਼ਮਾਂ ਨੇ ਦੱਸਿਆ ਕਿ 28 ਅਗਸਤ ਤੋਂ ਬਾਅਦ ਲਗਾਤਾਰ ਡੇਰਾ ਮੁਖੀ ਦੀਆਂ ਤਸਵੀਰਾਂ ਅੱਗੇ ਤੋਂ ਪਾਣੀ 'ਚ ਆ ਰਹੀਆਂ ਹਨ। ਲੱਕੜ ਦੇ ਫਰੇਮ 'ਤੇ ਲੈਮੀਨੇਸ਼ਨ ਹੋਈਆਂ ਤਸਵੀਰਾਂ ਪਾਣੀਆਂ 'ਚ ਤੈਰਦੀਆਂ ਦਿਖ ਰਹੀਆਂ ਹਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਬਾਬੇ ਦਾ ਅਸਲ ਸੱਚ ਪਤਾ ਲੱਗਣ ਤੋਂ ਬਾਅਦ ਹੁਣ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਡੇਰੇ ਤੋਂ ਦੂਰੀ ਬਣਾ ਕੇ ਰੱਖਣ ਲੱਗ ਗਏ ਹਨ।
ਪੰਚਕੂਲਾ 'ਚ ਪੱਤਰਕਾਰਾਂ 'ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
NEXT STORY