ਜਲੰਧਰ (ਵਰੁਣ)–ਅਮਨ ਨਗਰ ਦੇ ਗੈਂਗਸਟਰ ਪੁਨੀਤ ਅਤੇ ਲੱਲੀ ਨੇ ਪੁੱਛਗਿੱਛ ਵਿਚ ਟਿੰਕੂ ਕਤਲ ਕਾਂਡ ਨੂੰ ਲੈ ਕੇ ਨਵਾਂ ਖ਼ੁਲਾਸਾ ਕੀਤਾ ਹੈ। ਦੋਵਾਂ ਨੇ ਮੰਨਿਆ ਕਿ ਗੁਰਮੀਤ ਸਿੰਘ ਟਿੰਕੂ ਨੇ ਲੱਲੀ ਨੂੰ ਆਪਣੀ ਦੁਕਾਨ ਵੇਚਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਉਹ ਟਿੰਕੂ ਨਾਲ ਰੰਜਿਸ਼ ਰੱਖਣ ਲੱਗੇ ਸਨ। ਇਸੇ ਕਾਰਨ ਟਿੰਕੂ, ਪੁਨੀਤ ਅਤੇ ਲੱਲੀ ਆਹਮੋ-ਸਾਹਮਣੇ ਵੀ ਹੋਏ ਸਨ ਪਰ ਕੁੱਟਮਾਰ ਤੋਂ ਬਾਅਦ ਮਾਹੌਲ ਬੇਹੱਦ ਖ਼ਰਾਬ ਹੋ ਗਿਆ ਸੀ। ਇਸ ਤੋਂ ਬਾਅਦ ਟਿੰਕੂ ਪੁਨੀਤ ਦੇ ਘਰ ਵੀ ਗਿਆ ਸੀ ਅਤੇ ਉਸ ਦੇ ਬਾਅਦ ਤੋਂ ਹੀ ਦੋਵਾਂ ਨੇ ਟਿੰਕੂ ਦਾ ਕਤਲ ਕਰਨ ਦੀ ਯੋਜਨਾ ਬਣਾ ਲਈ ਸੀ।
ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਗੈਂਗਸਟਰ ਕੌਸ਼ਲ ਚੌਧਰੀ, ਮਹਾਲੇ ਆਦਿ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਬਠਿੰਡਾ ਤੋਂ ਹਥਿਆਰ ਮੁਹੱਈਆ ਕਰਵਾਏ ਗਏ। ਟਿੰਕੂ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਨੇੜਤਾ ਕੌਸ਼ਲ ਚੌਧਰੀ ਅਤੇ ਮਹਾਲੇ ਨਾਲ ਵਧ ਗਈ, ਜਿਸ ਦੇ ਨਾਲ-ਨਾਲ ਉਹ ਬੰਬੀਹਾ ਗਰੁੱਪ ਲਈ ਵੀ ਕੰਮ ਕਰਨ ਲੱਗ ਗਏ ਸਨ। ਕੁਝ ਹੀ ਸਮੇਂ ਵਿਚ ਦੋਵੇਂ ਮੁਲਜ਼ਮ ਜਲੰਧਰ ਹੀ ਨਹੀਂ, ਸਗੋਂ ਪੰਜਾਬ ਦੇ ਇਲਾਵਾ ਜੈਪੁਰ, ਯੂ. ਪੀ. ਅਤੇ ਜੈਪੁਰ ਪੁਲਸ ਨੂੰ ਵੀ ਲੋੜੀਂਦੇ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਬਿਜਲੀ ਦੀ ਸਪਲਾਈ 'ਚ ਹੁਣ ਨਹੀਂ ਆਵੇਗੀ ਰੁਕਾਵਟ, ਖ਼ਪਤਕਾਰਾਂ ਨੂੰ ਮਿਲੇਗਾ ਇਹ ਲਾਭ
ਜ਼ਿਕਰਯੋਗ ਹੈ ਕਿ ਪੁਨੀਤ ਅਤੇ ਲੱਲੀ ਕਾਂਗਰਸ ਦੇ ਸਾਬਕਾ ਕੌਂਸਲਰ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਇਕ ਨਜ਼ਦੀਕੀ ਨੌਜਵਾਨ ’ਤੇ ਵੀ ਹਮਲਾ ਕਰਨ ਦੀ ਫਿਰਾਕ ਵਿਚ ਸਨ। ਮੁਲਜ਼ਮਾਂ ਨੂੰ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਸੀ, ਹਾਲਾਂਕਿ ਲੱਲੀ ਦੇ ਇਲਾਵਾ ਉਨ੍ਹਾਂ ਦੇ ਚਾਰ ਸਾਥੀ ਵੀ ਗ੍ਰਿਫ਼ਤਾਰ ਕੀਤੇ ਗਏ ਸਨ, ਜਿਹੜੇ ਅੰਮ੍ਰਿਤਸਰ ਵਿਚ ਕਿਸੇ ਵਾਰਦਾਤ ਨੂੰ ਲੈ ਕੇ ਰੁਕੇ ਹੋਏ ਸਨ। ਮੁਲਜ਼ਮਾਂ ਤੋਂ ਆਟੋਮੈਟਿਕ ਹਥਿਆਰ ਅਤੇ ਗੋਲ਼ੀਆਂ ਮਿਲੀਆਂ ਸਨ। ਪੁਨੀਤ ਅਤੇ ਲੱਲੀ ਨੇ ਜ਼ਿਲ੍ਹਾ ਜਲੰਧਰ ਵਿਚ ਹੀ 3 ਕਤਲ ਕੀਤੇ ਸਨ ਸਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ ਵੱਡਾ ਪੁਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ! ਲੱਗ ਗਈ ਸਖ਼ਤ ਡਿਊਟੀ
NEXT STORY