ਜਲੰਧਰ (ਪੁਨੀਤ)-ਆਉਣ ਵਾਲੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਪਾਵਰਕਾਮ ਨੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਕਈ ਥਾਵਾਂ ’ਤੇ ਟ੍ਰਾਂਸਫਾਰਮਰ ਅਪਗ੍ਰੇਡੇਸ਼ਨ ਦਾ ਕੰਮ ਪੂਰਾ ਕਰ ਲਿਆ ਹੈ, ਜਿਸ ਕਾਰਨ ਨਵੇਂ ਕੁਨੈਕਸ਼ਨ ਦੇਣ ਦਾ ਰਾਹ ਸਾਫ਼ ਹੋ ਗਿਆ ਹੈ। ਇਸ ਤਹਿਤ 66 ਕੇ. ਵੀ. ਫੋਕਲ ਪੁਆਇੰਟ-2 ਸਬ-ਸਟੇਸ਼ਨ ਵਿਚ 31.5 ਐੱਮ. ਵੀ. ਏ. ਸਮਰੱਥਾ ਹੈ। 1000 ਐੱਮ. ਵੀ. ਏ. ਸਮਰੱਥਾ ਦਾ ਇਕ ਨਵਾਂ ਟ੍ਰਾਂਸਫਾਰਮਰ ਲਾਇਆ ਗਿਆ ਹੈ, ਜਿਸ ਨਾਲ ਉਦਯੋਗਿਕ ਅਤੇ ਰਿਹਾਇਸ਼ੀ ਖੇਤਰਾਂ ਵਿਚ ਬਿਜਲੀ ਸਪਲਾਈ ਵਿਚ ਸੁਧਾਰ ਹੋਵੇਗਾ।
ਐਕਸੀਅਨ ਦਵਿੰਦਰ ਪਾਲ ਸਿੰਘ ਅਤੇ ਐਕਸੀਅਨ ਜਸਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਫੋਕਲ ਪੁਆਇੰਟ-2 ਸਬ-ਸਟੇਸ਼ਨ ’ਚ 20 ਐੱਮ. ਵੀ. ਏ. ਸਮਰੱਥਾ ਵਾਲਾ ਟਰਾਂਸਫਰਾਮਰ ਲਾਇਆ ਗਿਆ ਸੀ, ਜੋ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਸੀ। ਹੁਣ ਅਪਗ੍ਰੇਡ ਕੀਤੇ ਗਏ ਟਰਾਂਸਫਾਰਮਰ ਫੋਕਲ ਪੁਆਇੰਟ, ਉਦਯੋਗਿਕ ਖੇਤਰ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਨਿਰਵਿਘਨ ਅਤੇ ਵਧੇਰੇ ਭਰੋਸੇਯੋਗ ਬਿਜਲੀ ਸਪਲਾਈ ਪ੍ਰਦਾਨ ਕਰੇਗਾ। ਇਸ ਮੌਕੇ ਐੱਸ. ਐੱਸ. ਈ. ਟਾਂਡਾ ਰੋਡ ਰਾਜੇਸ਼ ਗੁਪਤਾ ਸਮੇਤ ਕਈ ਹੋਰ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ : ਆਦਮਪੁਰ ਏਅਰਪੋਰਟ ਦੀ ਵਧਾਈ ਗਈ ਸੁਰੱਖਿਆ, ਇਸ ਮਹਿਲਾ ਅਫ਼ਸਰ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਐਕਸੀਅਨ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਬਬਰੀਕ ਚੌਂਕ ਸਬ ਸਟੇਸ਼ਨ, ਲੈਦਰ ਕੰਪਲੈਕਸ ਸਬ ਸਟੇਸ਼ਨ ਅਤੇ ਅਰਬਨ ਅਸਟੇਟ ਸਬ ਸਟੇਸ਼ਨ ’ਤੇ ਵੀ ਟਰਾਂਸਫਾਰਮਰ ਬਦਲੇ ਗਏ ਹਨ। ਉਨ੍ਹਾਂ ਦੱਸਿਆ ਕਿ ਉਦਯੋਗਾਂ ਦੀ ਵੱਧਦੀ ਮੰਗ ਨੂੰ ਵੇਖਦੇ ਹੋਏ ਇਹ ਅਪਗ੍ਰੇਡੇਸ਼ਨ ਕਾਰਜ 3 ਦਿਨਵਿਚ ਪੂਰਾ ਹੋਣਾ ਸੀ ਪਰ ਇਸ ਨੂੰ ਮਹਿਜ਼ 2 ਦਿਨ ਵਿਚ ਹੀ ਪੂਰਾ ਕਰ ਲਿਆ ਗਿਆ। ਪਾਵਰਕਾਮ ਨੇ ਦਿਨ ਰਾਤ ਕੰਮ ਕਰਕੇ ਸੁਨਿਸ਼ਚਿਤ ਕੀਤਾ ਹੈ ਕਿ ਉਦਯੋਗਿਕ ਉਪਯੋਗਤਾਵਾਂ ਦੀ ਬਿਜਲੀ ਸਪਲਾਈ ਵਿਚ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਕੰਮ ਲਈ ਡਿਪਟੀ ਚੀਫ਼ ਗੁਲਸ਼ਨ ਕੁਮਾਰ ਚੁਟਾਨੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਉੱਪ ਮੁੱਖ ਇੰਜੀਨੀਅਰ ਯੋਗੇਸ਼ ਕਪੂਰ ਅਤੇ ਗ੍ਰਿਡ ਕੰਸਟ੍ਰਕਸ਼ਨ ਸੰਸਥਾਵਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਦਿਆ।
ਇਹ ਵੀ ਪੜ੍ਹੋ : ਫਿਰ ਬਦਲੇਗਾ ਪੰਜਾਬ ਦਾ ਮੌਸਮ, ਜਾਰੀ ਹੋ ਗਿਆ Alert, ਇਸ ਦਿਨ ਪਵੇਗਾ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਰਾਣੇ ਪਿੱਠ ਦਰਦ ਤੋਂ ਪੀੜਤ ਮਰੀਜ਼ਾਂ ਲਈ ਖ਼ਾਸ ਖ਼ਬਰ, ਜਾਣੋ ਕਿਵੇਂ ਦਰਦ ਤੋਂ ਮਿਲੇਗੀ ਰਾਹਤ
NEXT STORY