ਧੂਰੀ (ਦਵਿੰਦਰ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਅਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਸਮਾਜਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਸਦਕਾ ਧੂਰੀ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੇ ਨੌਜਵਾਨ ਗੁਰਮੁੱਖ ਸਿੰਘ ਦੀ ਲਾਸ਼ ਪਿੰਡ ਪਹੁੰਚ ਗਈ। ਦੱਸ ਦੇਈਏ ਕਿ ਆਰਥਿਕ ਤੰਗੀਆਂ ਦੀ ਮਾਰ ਝੱਲ ਰਹੇ ਦਲਿਤ ਨੌਜਵਾਨ ਗੁਰਮੁੱਖ ਸਿੰਘ (ਜਿਸਦੀ ਬੀਤੀ 2 ਜੁਲਾਈ ਨੂੰ ਦੁਬਈ ਵਿਖੇ ਮੌਤ ਹੋ ਗਈ ਸੀ) ਦੇ ਪਰਿਵਾਰ ਕੋਲ ਲਾਸ਼ ਮੰਗਾਉਣ ਲਈ ਖਰਚ ਦਾ ਕੋਈ ਪ੍ਰਬੰਧ ਨਹੀਂ ਸੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਸਮਾਜਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਆਪਣੇ ਪੁੱਤਰ ਦੀ ਲਾਸ਼ ਦੁਬਈ ਤੋਂ ਪੰਜਾਬ ਮੰਗਵਾਉਣ ਦੀ ਗੁਹਾਰ ਲਾਈ ਸੀ ਅਤੇ ਅਖਬਾਰਾਂ ’ਚ ਛਪੀਆਂ ਖਬਰਾਂ ਤੋਂ ਜਾਣਕਾਰੀ ਹਾਸਲ ਕਰ ਕੇ ਹੀ ਓਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਦੇ ਸੰਗਰੂਰ ਜ਼ਿਲੇ ਦੇ ਪ੍ਰਧਾਨ ਸੁਖਵਿੰਦਰ ਸਿੰਘ ਹਰਮਨ ਪਾਸੋਂ ਇਸ ਕੇਸ ਦੀ ਸਾਰੀ ਜਾਣਕਾਰੀ ਮੰਗਵਾਉਣ ਉਪਰੰਤ ਪਰਿਵਾਰ ਨੂੰ ਗੁਰਮੁੱਖ ਸਿੰਘ ਦੀ ਦੇਹ ਆਪਣੇ ਖਰਚ ’ਤੇ ਪੰਜਾਬ ਲਿਆ ਕੇ ਦੇਣ ਦਾ ਵਿਸ਼ਵਾਸ ਦਿਵਾਇਆ ਸੀ।
ਪੁਰਾਣੀ ਰੰਜ਼ਿਸ਼ ਤਹਿਤ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ’ਤੇ ਕੀਤਾ ਹਮਲਾ
ਜ਼ਿਕਰਯੋਗ ਹੈ ਕਿ ਦੋ ਹਫਤੇ ਪਹਿਲਾਂ ਦੁਬਈ ਵਿਖੇ ਗੁਰਮੁੱਖ ਸਿੰਘ ਦੀ ਮੌਤ ਹੋ ਜਾਣ ਦੀ ਸੂਚਨਾ ਨੇ ਇਸ ਗਰੀਬ ਦਲਿਤ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਅੱਜ ਆਪਣੇ ਪੁੱਤਰ ਦੀ ਲਾਸ਼ ਦੁਬਈ ਤੋਂ ਵਤਨ ਵਾਪਸ ਆ ਜਾਣ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦੇ ਪਿਤਾ ਗੁਰਜੰਟ ਸਿੰਘ ਨੇ ਭਰੇ ਮਨ ਨਾਲ ਓਬਰਾਏ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।
ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜਲੰਧਰ 'ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ, ਨਾਕੇ ਤੋਂ ਕੁਝ ਹੀ ਦੂਰੀ 'ਤੇ ਛਲਕਦੇ ਨੇ ਜਾਮ
NEXT STORY