ਗੁਰਦਾਸਪੁਰ (ਜ. ਬ.) - ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਨੂੰ ਇਕ ਵਾਰ ਫਿਰ ਤੋਂ ਅਸ਼ਾਂਤ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਖਾਲਿਸਤਾਨੀ ਗਰੁੱਪ ਸਿੱਖਸ ਫਾਰ ਜਸਟਿਸ ਵਲੋਂ ਧਮਕੀ ਦਿੱਤੀ ਗਈ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਤਿਰੰਗੇ ਦੀ ਜਗ੍ਹਾ ਖਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ। ਇਹ ਐਲਾਨ ਗੁਰਪਤਵੰਤ ਸਿੰਘ ਪਨੂੰ ਵਲੋਂ ਕੀਤਾ ਗਿਆ ਹੈ। ਭਾਰਤ ਵਿਚ ਤਿਰੰਗੇ ਝੰਡੇ ਦੀ ਜਗ੍ਹਾਂ ਖਾਲਿਸਤਾਨੀ ਝੰਡੇ ਨੂੰ ਲਹਿਰਾਉਣ ਲਈ ਪੰਨੂੰ ਨੇ 1 ਮਿਲੀਅਨ ਡਾਲਰ ਦਾ ਬਜਟ ਬਣਾਉਣ ਦਾ ਦਾਅਵਾ ਕੀਤਾ ਹੈ।
ਇਸ ਨੂੰ ਲੈ ਕੇ ਖਾਲਿਤਸਾਨੀ ਗਰੁੱਪ ਸਿੱਖਸ ਫਾਰ ਜਸਟਿਸ ਵੀਡੀਓ ਕੰਪੇਨ ਸਮੇਤ ਸ਼ੋਸਲ ਮੀਡੀਆ ’ਤੇ ਪ੍ਰਚਾਰ ਅਭਿਆਨ ਚੱਲ ਰਿਹਾ ਹੈ। ਇਸ ਲਈ ਸਿੱਖ ਫਾਰ ਜਸਟਿਸ ਵੱਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਪੀ. ਐੱਮ. ਮੋਦੀ ਦੀ ਤਸਵੀਰ ਵੀ ਹੈ। ਉਸ ’ਤੇ ਲਿਖਿਆ ਗਿਆ ਹੈ ਕਿ 26 ਜਨਵਰੀ ਨੂੰ ਪੀ. ਐੱਮ. ਮੋਦੀ ਦੇ ਤਿਰੰਗੇ ਨੂੰ ਬਲਾਕ ਕਰ ਕੇ ਖਾਲਿਸਤਾਨੀ ਝੰਡਾ ਲਹਿਰਾਓ। ਦੱਸ ਦੇਈਏ ਕਿ ਸਿੱਖਸ ਫਾਰ ਜਸਟਿਸ ਸੰਗਠਨ ਚਲਾਉਣ ਵਾਲਾ ਗੁਰਪਤਵੰਤ ਸਿੰਘ ਪਨੂੰ ਵਿਦੇਸ਼ ਵਿਚ ਬੈਠ ਕੇ ਆਏ ਦਿਨ ਵੀਡੀਓ ਰਾਹੀਂ ਧਮਕੀ ਦਿੰਦਾ ਰਹਿੰਦਾ ਹੈ।
ਪੰਜਾਬ 'ਚ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ, ਜਾਣੋ ਕਿਹੜਾ ਮੰਤਰੀ ਕਿਸ ਜ਼ਿਲ੍ਹੇ 'ਚ ਲਹਿਰਾਵੇਗਾ ਤਿਰੰਗਾ
NEXT STORY