ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਚਾਟੀਵਿੰਡ ਵਿਖੇ ਕੁਝ ਦਿਨ ਪਹਿਲਾਂ ਗੁਰਸਿੱਖ ਨੌਜਵਾਨ ਦੀ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ। ਵੀਡੀਓ ਵਾਇਰਲ ਹੋਣ 'ਤੇ ਪੁਲਸ ਨੇ ਗੁਰਸਿੱਖ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਤਾਂ ਕਰ ਦਿੱਤਾ ਸੀ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸੇ ਕਾਰਨ ਨੌਜਵਾਨ ਨੇ ਪੁਲਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਗੁਹਾਰ ਲਾਈ ਹੈ ਤਾਂਕਿ ਉਸ ਨੂੰ ਇਨਸਾਫ ਮਿਲ ਸਕੇ।
ਦੂਜੇ ਪਾਸੇ ਗੁਰਸਿੱਖ ਨੌਜਵਾਨਾਂ ਦੇ ਸਮਰਥਨ 'ਚ ਆਏ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੀੜਤ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਤਿੱਖਾ ਵਿਰੋਧ ਕਰਨਗੇ ਅਤੇ ਧਰਨੇ ਲਗਾਉਣਗੇ। ਲੋਕਾਂ ਨੇ ਕਿਹਾ ਕਿ ਦੋਸ਼ੀ ਸੁਖਵੰਤ ਸਿੰਘ ਖੁਦ ਨਸ਼ੇ ਵੇਚਣ ਦਾ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਜ਼ਬਰਦਸਤੀ ਮਜ਼ਬੂਰ ਕਰਦਾ ਹੈ ਕਿ ਉਹ ਉਸ ਤੋਂ ਨਸ਼ਾ ਖਰੀਦਣ। ਜੇਕਰ ਕੋਈ ਵਿਅਕਤੀ ਉਸ ਤੋਂ ਨਸ਼ਾ ਨਹੀਂ ਖਰੀਦਦਾ ਤਾਂ ਉਹ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਹੈ।
ਮੁਕਤਸਰ 'ਚ ਵੱਡਾ ਹਾਦਸਾ, ਓਰਬਿੱਟ ਬੱਸ ਹੇਠਾਂ ਆਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ (ਵੀਡੀਓ)
NEXT STORY