ਬੁਢਲਾਡਾ (ਬਾਂਸਲ) : ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਰਾਤ ਨੂੰ ਭਾਰਤ ਅਤੇ ਚੀਨ ਫੌਜੀਆਂ ਵਿਚਾਲੇ ਹਿੰਸਕ ਝੜਪ 'ਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ 'ਚੋਂ 1 ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਤੇਜ ਸਿੰਘ (22) ਪੁੱਤਰ ਵਿਰਸਾ ਸਿੰਘ ਹੈ। ਜਿਸ ਨੇ ਹਮੇਸ਼ਾ ਦੇਸ਼ ਨੂੰ ਪਰਿਵਾਰ ਤੋਂ ਪਹਿਲਾਂ ਰੱਖਿਆ। ਇਸੇ ਕਾਰਨ ਗੁਰਤੇਜ ਸਿੰਘ ਆਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਵਿਆਹ 'ਚ ਸ਼ਾਮਿਲ ਨਹੀਂ ਹੋ ਸਕਿਆ ਸੀ।
20 ਦਿਨ ਪਹਿਲਾਂ ਹੋਈ ਸੀ ਮਾਤਾ-ਪਿਤਾ ਤੇ ਭਰਾ ਨਾਲ ਗੱਲ
ਗੁਰਤੇਜ ਸਿੰਘ ਨੇ ਆਖਰੀ ਵਾਰ 20 ਦਿਨ ਪਹਿਲਾਂ ਪਰਿਵਾਰ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਸਾਨੂੰ ਸਰਹੱਦ 'ਤੇ ਲਿਜਾਇਆ ਜਾ ਰਿਹਾ ਹੈ। ਇਸ ਲਈ ਇਸ ਤੋਂ ਬਾਅਦ ਗੁਰਤੇਜ ਦਾ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਸੀ। ਆਖਰੀ ਵਾਰ ਫੋਨ ਕਾਲ 'ਤੇ ਗੁਰਤੇਜ ਦੀ ਪਰਿਵਾਰ ਨਾਲ ਲੰਬੀ ਗੱਲ ਹੋਈ ਸੀ ਅਤੇ ਉਸ ਨੇ ਕਿਹਾ ਸੀ ਕਿ ਤੁਸੀਂ ਮੇਰੀ ਚਿੰਤਾ ਨਾ ਕਰਨਾ। ਗੁਰਤੇਜ ਨੇ ਭਰਾ ਗੁਰਪ੍ਰੀਤ ਦੇ ਵਿਆਹ ਸਬੰਧੀ ਖੁਸ਼ੀਆਂ ਖੇੜਿਆ ਦੀ ਗੱਲ ਕਰਦਿਆਂ ਕਿਹਾ ਕਿ ਉਹ ਜਲਦ ਆਵੇਗਾ ਅਤੇ ਘਰ 'ਚ ਨਵੀਂ ਭਾਬੀ ਨੂੰ ਵੀ ਮਿਲੇਗਾ।
ਇਹ ਵੀ ਪੜ੍ਹੋ : ਭਾਰਤ-ਚੀਨ ਦੀ ਹਿੰਸਕ ਝੜਪ 'ਚ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ, ਪਿੰਡ ਵਾਲਿਆਂ ਜਤਾਇਆ ਸੋਗ
ਪਰਿਵਾਰ 'ਚ ਸਭ ਤੋਂ ਛੋਟਾ ਸੀ ਗੁਰਤੇਜ
ਪਿਤਾ ਵਿਰਸਾ ਸਿੰਘ ਨੇ ਦੱਸਿਆ ਕਿ ਗੁਰਤੇਜ ਸਭ ਤੋਂ ਛੋਟਾ ਹੋਣ ਕਾਰਨ ਬੜੇ ਚਾਵਾਂ ਅਤੇ ਲਾਡਾ ਨਾਲ ਪਾਲਿਆ ਗਿਆ ਸੀ। ਉਸ ਦੀ ਸ਼ੁਰੂ ਤੋਂ ਹੀ ਦੇਸ਼ ਦੀ ਸੇਵਾ ਕਰਨ ਦੀ ਇੱਛਾ ਸੀ, ਜੋ ਦੋ ਸਾਲ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ। ਤਿੰਨ ਭਰਾਵਾਂ ਦਾ ਸਭ ਗੁਰਤੇਜ ਸਭ ਤੋਂ ਛੋਟਾ ਭਰਾ ਸੀ।
ਪਿਤਾ ਨੇ ਦਿੱਤੀ ਸ਼ਹਾਦਤ ਹੋਣ ਦੀ ਖਬਰ
ਗੁਰਤੇਜ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਉਨ੍ਹਾਂ ਦੇ ਪਿਤਾ ਵਿਰਸਾ ਸਿੰਘ ਨੂੰ ਅੱਜ ਸਵੇਰੇ ਪ੍ਰਾਪਤ ਹੋਈ। ਪਰਿਵਾਰ ਨੂੰ ਇਹ ਸੂਚਨਾ ਜੰਮੂ-ਕਸ਼ਮੀਰ ਤੋਂ ਆਏ ਮੋਬਾਇਲ ਫੋਨ ਕਾਲ ਰਾਹੀ ਪ੍ਰਾਪਤ ਹੋਈ ਕਿ ਤੁਹਾਡਾ ਗੁਰਤੇਜ ਸਿੰਘ ਸ਼ਹੀਦ ਹੋ ਗਿਆ। ਗੁਰਤੇਜ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਦੇ ਹੀ ਪਰਿਵਾਰ ਟੁੱਟ ਗਿਆ ਅਤੇ ਉਨ੍ਹਾਂ ਦੀ ਮਾਤਾ ਪ੍ਰਕਾਸ਼ ਕੌਰ ਬੇਹੋਸ਼ ਹੋ ਗਈ। ਘਰ 'ਚ ਭਰਾ ਗੁਰਪ੍ਰੀਤ ਸਿੰਘ ਦੇ ਵਿਆਹ ਦਾ ਮਾਹੌਲ ਗਮ 'ਚ ਬਦਲ ਗਿਆ। ਖ਼ਬਰ ਇਲਾਕੇ 'ਚ ਅੱਗ ਦੀ ਤਰ੍ਹਾਂ ਫੈਲ ਗਈ। ਪੂਰਾ ਪਿੰਡ ਬੀਰੇਵਾਲ ਡੋਗਰਾ ਸੋਕ 'ਚ ਹੈ। ਪਿੰਡ ਦੇ ਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਫੌਜੀ ਦੀ ਮ੍ਰਿਤਕ ਦੇਹ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਐੱਸ. ਐੱਸ. ਪੀ. ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਜ਼ਿਲ੍ਹੇ ਦੇ ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਵਲੋਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤ-ਚੀਨ ਝੜਪ : ਸ਼ਹੀਦ ਦੀ ਪਤਨੀ ਨੂੰ ਆਖਰੀ ਫੋਨ ਕਾਲ- 'ਮੇਰੀ ਚਿੰਤਾ ਨਾ ਕਰਨਾ'
ਫਿਰੋਜ਼ਪੁਰ ਜ਼ਿਲ੍ਹੇ 'ਚ ਵਧਣ ਲੱਗੇ ਕੋਰੋਨਾ ਦੇ ਮਰੀਜ਼, 6 ਨਵੇਂ ਮਾਮਲਿਆਂ ਦੀ ਪੁਸ਼ਟੀ
NEXT STORY