ਹਮੀਰਪੁਰ (ਹਿਮਾਚਲ ਪ੍ਰਦੇਸ਼)- ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਲੱਦਾਖ ਦੀ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ 'ਚ ਕਰੋਹਟਾ ਪਿੰਡ ਦਾ ਰਹਿਣ ਵਾਲਾ ਜਵਾਨ ਅੰਕੁਸ਼ ਠਾਕੁਰ ਸ਼ਹੀਦ ਹੋ ਗਿਆ, ਜਿਸ ਦੇ ਦਿਹਾਂਤ ਦੀ ਖਬਰ ਨਾਲ ਪੂਰੇ ਪਿੰਡ 'ਚ ਉਦਾਸੀ ਛਾ ਗਈ ਹੈ। ਭੋਰੰਜ ਸਬ-ਡਵੀਜ਼ਨ ਦੇ ਕਰੋਹਟਾ ਪਿੰਡ ਦਾ 21 ਸਾਲਾ ਅੰਕੁਸ਼ 2018 'ਚ ਹੀ ਪੰਜਾਬ ਰੇਜੀਮੈਂਟ 'ਚ ਸ਼ਾਮਲ ਹੋਇਆ ਸੀ। ਉਸ ਦੇ ਪਿਤਾ ਅਤੇ ਦਾਦਾ ਵੀ ਭਾਰਤੀ ਫੌਜ 'ਚ ਆਪਣੀਆਂ ਸੇਵਾਵਾਂ ਦੇ ਚੁਕੇ ਹਨ ਅਤੇ ਛੋਟਾ ਭਰਾ ਹਾਲੇ 6ਵੀਂ 'ਚ ਹੈ।
ਦੱਸਣਯੋਗ ਹੈ ਕਿ ਸੋਮਵਾਰ ਰਾਤ ਪੂਰਬੀ ਲੱਦਾਖ 'ਚ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ 'ਚ ਭਾਰਤੀ ਫੌਜ ਦੇ ਇਕ ਕਰਨਲ ਸਮੇਤ 20 ਫੌਜੀ ਸ਼ਹੀਦ ਹੋ ਗਏ। ਪਿਛਲੇ 5 ਦਹਾਕਿਆਂ ਤੋਂ ਵੀ ਵਧ ਸਮੇਂ 'ਚ ਸਭ ਤੋਂ ਵੱਡੇ ਫੌਜ ਟਕਰਾਅ ਕਾਰਨ ਖੇਤਰ 'ਚ ਸਰਹੱਦ 'ਤੇ ਪਹਿਲਾਂ ਤੋਂ ਜਾਰੀ ਗਤੀਰੋਧ ਹੋਰ ਭੜਕ ਗਿਆ ਹੈ। ਅੰਕੁਸ਼ ਦੇ ਸ਼ਹੀਦ ਹੋਣ ਦੀ ਖਬਰ ਫੌਜ ਹੈੱਡ ਕੁਆਰਟਰ ਤੋਂ ਕਰੋਹਟਾ ਪਿੰਡ ਪੰਚਾਇਤ 'ਚ ਫੋਨ ਕਰ ਕੇ ਦਿੱਤੀ ਗਈ, ਜਿਸ ਦੇ ਬਾਅਦ ਹੀ ਪਿੰਡ 'ਚ ਲੋਕਾਂ ਨੇ ਚੀਨ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦੇ ਘਰ ਪਹੁੰਚ ਪਰਿਵਾਰ ਨੂੰ ਹਮਦਰਦੀ ਦਿੱਤੀ। ਪਿੰਡ ਪੰਚਾਇਤ ਦੇ ਵਾਰਡ ਪੰਚ ਵਿਨੋਦ ਕੁਮਾਰ ਨੇ ਦੱਸਿਆ ਕਿ ਫੌਜ ਹੈੱਡ ਕੁਆਰਟਰ ਤੋਂ ਫੋਨ ਕਰ ਕੇ ਠਾਕੁਰ ਦੇ ਸ਼ਹੀਦ ਹੋਣ ਦੀ ਜਾਣਕਾਰੀ ਦਿੱਤੀ ਜਾਣਕਾਰੀ ਦਿੱਤੀ ਗਈ। ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਅੰਕੁਸ਼ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ।
LAC 'ਤੇ ਭਾਰਤ ਦੇ ਨਾਲ ਹੋਈ ਝੜਪ 'ਚ ਚੀਨ ਦੇ ਮਾਰੇ ਗਏ 35 ਫੌਜੀ : ਸੂਤਰ
NEXT STORY