ਗੁਰੂਹਰਸਹਾਏ (ਆਵਲਾ) - ਕੁਝ ਦਿਨ ਪਹਿਲਾਂ ਜਾਰਜੀਆ ਤੋਂ ਗੁਰੂਹਰਸਹਾਏ ਵਾਪਸ ਆਈ ਇਕ ਕੁੜੀ ਨੂੰ ਬੁਖਾਰ ਹੋਣ ਦੇ ਕਰਕੇ ਬੀਤੇ ਦਿਨੀਂ ਕੁਝ ਸਮੇਂ ਲਈ ਡਾਕਟਰਾਂ ਵਲੋਂ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਭਰਤੀ ਕਰਵਾ ਦਿੱਤਾ ਗਿਆ ਸੀ। ਇਸ ਦੌਰਾਨ ਡਾਕਟਰਾਂ ਵਲੋਂ ਉਸ ਦਾ ਪੂਰਾ ਚੈਕਅੱਪ ਕੀਤਾ ਗਿਆ। ਕੁੜੀ ਦਾ ਚੈੱਕਅਪ ਕਰਨ ਤੋਂ ਬਾਅਦ ਉਸ ਦੀ ਹਾਲਤ ਠੀਕ ਹੋਣ ’ਤੇ ਉਸ ਨੂੰ ਦੇਰ ਸ਼ਾਮ ਹੀ ਡਾਕਟਰਾਂ ਵਲੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਸਿਹਤ ਠੀਕ ਨਾ ਹੋਣ ਕਾਰਨ ਵਿਦੇਸ਼ ਤੋਂ ਆਈ ਇਸ ਕੁੜੀ ਨੂੰ ਜਦੋਂ ਉਸ ਦੇ ਪਰਿਵਾਰ ਵਾਲੇ ਚੈੱਕਅਪ ਲਈ ਸਿਵਲ ਹਸਪਤਾਲ ਲੈ ਕੇ ਆਏ ਤਾਂ ਸ਼ਹਿਰ ਵਿਚ ਕੋਰੋਨਾ ਵਾਇਰਸ ਨੂੰ ਲੈ ਲੋਕਾਂ ਵਲੋਂ ਕਈ ਪ੍ਰਕਾਰ ਦੀਆਂ ਗੱਲਾਂ ਸਾਹਮਣੇ ਆਉਣ ਲੱਗ ਪਈਆਂ।
ਪੜ੍ਹੋ ਇਹ ਵੀ ਖਬਰ - ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਨੌਜਵਾਨ ਦੀ ਪੁਲਸ ਵਲੋਂ ਕੁੱਟ-ਮਾਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਕੋਰੋਨਾ : ਪੰਜਾਬ ਸਰਕਾਰ ਨੇ ਜ਼ੋਮੈਟੋ ਨਾਲ ਕੀਤਾ ਸਮਝੌਤਾ, ਹੁਣ ਹੋਵੇਗੀ ਜ਼ਰੂਰੀ ਚੀਜ਼ਾਂ ਦੀ ਸਪਲਾਈ
ਇਸ ਗੱਲ ਦਾ ਪਤਾ ਚਲਦੇ ਸਾਰ ਦੇਖਦੇ ਹੀ ਦੇਖਦੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਦੇ ਸਾਹ ਸੁਕਨੇ ਸ਼ੁਰੂ ਹੋ ਗਏ। ਲੋਕਾਂ ਦੇ ਦਿਨ ’ਚ ਡਰ ਪੈਦਾ ਹੋ ਗਿਆ ਕਿ ਸ਼ਹਿਰ ਵਿਚ ਕੋਰੋਨਾ ਵਾਇਰਸ ਦਾ ਮਰੀਜ਼ ਤਾਂ ਨੀ ਕਿਤੇ ਆ ਗਿਆ ਪਰ ਬੀਤੀ ਸ਼ਾਮ ਕੁੜੀ ਦੀ ਰਿਪੋਰਟ ਆਉਣ ਤੋਂ ਬਾਅਦ ਲੋਕਾਂ ਨੂੰ ਸਹੀ ਗੱਲ ਦਾ ਪਤਾ ਲੱਗਿਆ। ਚੈੱਕਅਪ ਤੋਂ ਬਾਅਦ ਜਦੋਂ ਕੁੜੀ ਨੂੰ ਹਸਪਤਾਲ ’ਚੋਂ ਸ਼ਾਮ ਨੂੰ ਛੁੱਟੀ ਦਿੱਤੀ ਗਈ ਤਾਂ ਲੋਕਾਂ ਦੀ ਜਾਨ ’ਚ ਜਾਨ ਆਈ।
'ਕੋਰੋਨਾ' ਤੋਂ ਨਿਡਰ ਹੋ ਕੇ ਲੋਕਾਂ ਦੀ 'ਰਾਖੀ' ਕਰ ਰਹੇ ਜਵਾਨਾਂ ਦੀ ਕੌਣ ਕਰੂ ਰੱਖਿਆ!
NEXT STORY