Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 05, 2026

    7:16:40 AM

  • punjab government s decision on da case

    DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ...

  • fbi s most wanted fugitive arrested in jalandhar scam in snap scheme

    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ...

  • big action punjab police employee slaps boy in jalandhar

    ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ...

  • heavy rain warning in punjab big forecast till september 8

    ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 8 ਸਤੰਬਰ ਤੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ

PUNJAB News Punjabi(ਪੰਜਾਬ)

ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ

  • Updated: 11 May, 2019 02:11 PM
Jalandhar
guru nanak dev ji
  • Share
    • Facebook
    • Tumblr
    • Linkedin
    • Twitter
  • Comment

ਜਲੰਧਰ: ਪੇਂਟਰ ਜਸਵੰਤ ਸਿੰਘ ਗੁਰੂ ਨਾਨਕ ਦੇਵ ਜੀ ਨੂੰ ਦੋ ਤਰ੍ਹਾਂ ਸਾਕਾਰ ਕਰਦਾ ਹੈ। ਪਹਿਲੀ ਥਾਏਂ ਗੁਰੂ ਜੀ ਦਾ ਚਿਹਰਾ-ਮੋਹਰਾ ਹੁੰਦਾ ਹੈ ਜਾਂ ਫਿਰ ਪੂਰਾ ਸਰੀਰ। ਇਹ ਚਿੱਤਰ ਬਣਾਏ ਤਾਂ ਗਏ ਪਰ ਇਹ ਲੋਕ ਪ੍ਰਵਾਨਗੀ ਤੋਂ ਵਿਰਵੇ ਰਹੇ।ਦੂਜੀ ਥਾਏਂ ਚਿਤੇਰਾ ਗੁਰੂ ਜੀ ਦੇ ਸਰੀਰਕ ਅੰਗ ਜਿਵੇਂ ਲੱਤਾਂ ਜਾਂ ਹੱਥਾਂ ਨੂੰ ਹੀ ਕੈਨਵਸ ਉੱਪਰ ਉਤਾਰ ਆਪਣੀ ਗੱਲ ਕਰ ਲੈਂਦਾ ਹੈ। ਅਜਿਹੀ ਪੇਸ਼ਕਾਰੀ ਨੂੰ ਚੰਗਾ ਲੋਕ ਹੁੰਗਾਰਾ ਮਿਲਿਆ। ਸੁਣਨ ਨੂੰ ਇਹ ਅਜੀਬ ਲੱਗ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਉਸ ਬਿਰਤਾਂਤਕ ਚਿੱਤਰ ਵੀ ਰਚੇ, ਪਰ ਪ੍ਰਚਲਿਤ ਨਾ ਹੋ ਸਕੇ। ਉਦਾਹਰਣ ਸਰੂਪ ਅਸੀਂ ਵਲੀ ਕੰਧਾਰੀ ਵਾਲੀ ਸਾਖੀ ਨੂੰ ਰੂਪਮਾਨ ਕਰਦਾ ਦ੍ਰਿਸ਼ ਲੈ ਸਕਦੇ ਹਾਂ। ਦੂਜੇ ਚਿਤੇਰਿਆਂ ਨੇ ਜੋ ਪਹੁੰਚ ਅਪਣਾਈ, ਜਸਵੰਤ ਸਿੰਘ ਦੀ ਪਹੁੰਚ ਸਭਨਾਂ ਤੋਂ ਭਿੰਨ ਹੈ। ਆਪਣੇ ਕੰਮ ਨੂੰ ਹੋਰਨਾਂ ਤੋਂ ਵੱਖਰਾ ਰੱਖਣਾ ਜਸਵੰਤ ਸਿੰਘ ਦੀਆਂ ਪੇਂਟਿੰਗਾਂ ਦੀ ਖਾਸੀਅਤ ਹੈ।

'ਗੁਰੂ ਨਾਨਕ' ਚਿੱਤਰ ਦੀ ਰਚਨਾ ਕਿਹੜੇ ਸਾਲ ਕੀਤੀ ਗਈ, ਪਤਾ ਨਹੀਂ ਲੱਗ ਸਕਿਆ। ਅਨੁਮਾਨ ਇਹੋ ਹੈ, ਇਸ ਦੀ ਰਚਨਾ ਉਸ ਵੇਲੇ ਕੀਤੀ, ਜਿਸ ਵੇਲੇ ਸਿੱਖ ਸੰਗਤ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਉਤਸਵ ਮਨਾ ਰਹੀ ਸੀ।
ਯਕੀਨੀ ਤੌਰ 'ਤੇ ਚਿੱਤਰ ਰੰਗਦਾਰ ਸੀ, ਪਰ ਮੇਰੇ ਕੋਲ ਉਸ ਦਾ 'ਬਲੈਕ ਐਂਡ ਵ੍ਹਾਈਟ' ਉਤਾਰਾ ਹੈ। ਕਿਸੇ ਪ੍ਰਤਿਭਾਵਾਨ ਚਿੱਤੇਰੇ ਦਾ ਸਾਰਾ ਕੰਮ ਨਾ ਮਿਲਣਾ, ਕੰਮ ਨਾਲ ਜੁੜੇ ਵੇਰਵਿਆਂ ਦਾ ਮੁਹੱਈਆ ਨਾ ਹੋਣਾ ਇਕ ਵੱਖਰੀ ਤਰ੍ਹਾਂ ਦੀ ਸਮੱਸਿਆ ਹੈ। ਦੇਖਣ, ਲਿਖਣ, ਪੜ੍ਹਨ ਵਾਲਿਆਂ ਵਾਸਤੇ ਇਹ ਜਾਣਕਾਰੀ ਲਾਜ਼ਮੀ ਹੈ।

'ਗੁਰੂ ਨਾਨਕ' ਨਾਮ ਨਾਲ ਬਣਾਈ ਰਚਨਾ ਵਿਚ ਗੁਰੂ ਨਾਨਕ ਦੇਵ ਜੀ ਨਹੀਂ ਹਨ। ਗੁਰੂ ਵਿਅਕਤੀ ਦਾ ਸਰੂਪ ਕੈਨਵਸ ਉੱਪਰ ਨਾ ਹੋਣਾ ਦਰਸ਼ਕ ਨੂੰ ਹੈਰਾਨ ਕਰਦਾ ਹੈ। ਕਿਉਂਕਿ ਉਸ ਦੀ ਅੱਖ ਨੂੰ ਇਹ ਆਦਤ ਨਹੀਂ। ਗੁਰੂ ਜੀ ਦੀ ਮੌਜੂਦਗੀ, ਦੇਖਣ ਨੂੰ ਚੰਗੀ ਹੋਵੇ ਜਾਂ ਮਾੜੀ, ਬਿਨਾਂ ਦਰਸ਼ਕ ਨੂੰ ਤਸੱਲੀ ਨਹੀਂ ਹੁੰਦੀ ਕਿਉਂਕਿ ਉਹ ਸ਼ੁਰੂ ਤੋਂ ਇਹਦੇ ਨਾਲ ਬੱਝਾ ਹੋਇਆ ਹੁੰਦਾ ਹੈ।

ਜਸਵੰਤ ਸਿੰਘ ਪੇਂਟਿੰਗ ਵਿਚ ਗੁਰੂ-ਚਿਹਰੇ ਨੂੰ ਨਹੀਂ ਬਣਾਉਂਦਾ ਸਗੋਂ ਚਾਰ ਹੱਥ ਬਣਾ ਦਿੰਦਾ ਹੈ। ਇਹ ਵੀ ਪੇਸ਼ਕਾਰੀ ਦੀ ਖੁੱਲ੍ਹ ਹੈ ਕਿ ਦੋ ਹੱਥਾਂ ਦੀ ਬਜਾਏ ਚਾਰ ਹੱਥ ਬਣਾ ਦਿੱਤੇ ਜਾਂਦੇ ਹਨ।
ਦਰਸ਼ਕ ਆਮ ਤੌਰ 'ਤੇ, ਚਿਹਰਾ ਨਿਹਾਰ ਕੇ ਸ਼ਾਂਤ ਚਿੱਤ ਹੋ ਜਾਂਦਾ ਹੈ, ਐਪਰ ਇੱਥੇ ਉਹ ਅਵਸਥਾ ਪੈਦਾ ਨਹੀਂ ਹੁੰਦੀ। ਉਹਦੇ ਅੰਦਰ ਹਲਚਲ ਜਾਗ੍ਰਿਤ ਹੁੰਦੀ ਹੈ, ਇਹ ਕੀ ਹੈ? ਇਹ ਏਦਾਂ ਕਿਉਂ ਹੈ?ਪ੍ਰਸ਼ਨ ਵਿਅਕਤੀ ਨੂੰ ਜਾਣਨ ਸਮਝਣ ਦੇ ਰਾਹ ਪਾਉਂਦੇ ਹਨ। ਉਹ ਗੁਰੂ ਨਾਨਕ ਦੇਵ ਦੀ ਛੱਬ ਤੱਕ ਸੀਮਤ ਨਾ ਰਹਿ ਕੇ ਕੁਝ ਹੋਰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕੈਨਵਸ ਉੱਪਰ ਚਾਰ ਹੱਥ ਹਨ। ਦੇਖਣ ਨੂੰ ਇਹ ਸਥਿਰ ਹਨ ਪਰ ਅਸਲ ਵਿਚ ਹਰੇਕ ਹੱਥ ਆਪਣੇ ਦੁਆਰਾ ਕੋਈ ਨਾ ਕੋਈ ਕੰਮ ਕਰ ਰਿਹਾ ਹੈ। ਪੇਂਟਿੰਗ ਦਾ ਨਾਮ 'ਗੁਰੂ ਨਾਨਕ' ਹੈ ਇਸ ਕਾਰਣ ਇਹ ਹੱਥ ਵੀ ਉਨ੍ਹਾਂ ਦੇ ਹਨ।

ਸਰੀਰ ਦੇ ਦੋਵੇਂ ਹੱਥਾਂ ਦੀ ਬਜਾਏ ਇਕੋ ਹੱਥ ਦੀਆਂ ਚਾਰ ਛਵੀਆਂ ਬਣਾ ਦਿੱਤੀਆਂ ਹਨ। ਭਾਵ ਇਕ ਹੱਥ ਚਾਰ ਕੰਮ ਕਰ ਰਿਹਾ ਹੈ। ਇਕ ਕੰਮ ਇਕ ਸਮੇਂ ਹੋ ਸਕਦਾ ਹੈ, ਇੰਨਾ ਕੁ ਗਿਆਨ ਸਾਰਿਆ ਨੂੰ ਹੈ। ਇਹ ਵਿਹਾਰ ਸਾਨੂੰ ਗੁਰੂ ਜੀ ਦੇ ਜੀਵਨ ਵੱਲ ਮੋੜ ਦਿੰਦਾ ਹੈ।
ਭਾਈ ਗੁਰਦਾਸ ਜੀ ਪਹਿਲੀ ਵਾਰ ਗੁਰੂ ਜੀ ਦੇ ਇਹ ਲੋਕ ਵਿਚ ਆਉਣ ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਘਟਨਾਵਾਂ ਬਾਬਤ ਚਾਨਣ ਪਾਉਂਦੀ ਹੈ। ਗੁਰੂ ਜੀ ਨੇ ਆਪਣੇ ਜੀਵਨ ਕਾਲ ਵਿਚ ਚਾਰ ਦਿਸ਼ਾਵਾਂ ਵੱਲ ਚਾਰ ਯਾਤਰਾਵਾਂ ਕੀਤੀਆਂ ਜੋ ਚਾਰ ਉਦਾਸੀਆਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ।

ਚਿੱਤਰਕਾਰ ਜਸਵੰਤ ਸਿੰਘ ਗੁਰੂ ਜੀ ਦੇ ਜੀਵਨ ਵਿਚੋਂ, ਆਪਣੀ ਮੱਤ-ਬੁੱਧ ਅਨੁਸਾਰ, ਚਾਰ ਇਕਾਈਆਂ ਚੁਣਦਾ ਹੈ। ਸਭ ਤੋਂ ਉੱਪਰ ਬਣੇ ਹੱਥ ਦੀ ਇਕ ਉਂਗਲ ਸਿੱਧੀ ਖੜ੍ਹੀ ਹੈ। ਇਹ ਉਂਗਲ 'ੴ ਨੂੰ ਸੰਕੇਤਦੀ ਹੋਈ ਲਗਭਗ ਛੂਹ ਹੀ ਰਹੀ ਹੈ। ੴ ਵਾਲੀ ਸਪੇਸ ਹੋਰ ਸਾਰੀ ਸਪੇਸ ਦੇ ਮੁਕਾਬਲੇ ਪ੍ਰਕਾਸ਼ਵਾਨ ਹੈ। ਪ੍ਰਕਾਸ਼ ਊਰਜਾ ਅਤੇ ਗਿਆਨ ਦਾ ਲਖਾਇਕ ਹੈ।

ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇਵ 'ਇਕ' ਦੇ ਪੂਜਕ ਸਨ। ਉਸੇ ਇਕ ਨੇ ਆਪ ਸ਼੍ਰਿਸ਼ਟੀ ਦੀ ਰਚਨਾ ਕੀਤੀ ਅਤੇ ਆਪਣੀ ਰਚਨਾ ਵਿਚ ਰਚਿਆ ਹੋਇਆ ਹੈ।ਇਸ ਹੱਥ ਦੇ ਐਨ ਥੱਲੇ ਵੱਲ ਇਕ ਹੋਰ ਹੱਥ ਹੈ। ਇਹ ਹੱਥ ਸਿਮਰਨਾ ਫੇਰਨ ਵਿਚ ਮਸਰੂਫ਼ ਹੈ। ਇਹ ਕਾਰਜ ਉਪਰੋਕਤ ਵਿਸ਼ਵਾਸ ਦਾ ਵਿਹਾਰਕ ਪਸਾਰ ਹੈ। ਇਕ ਇਸ਼ਟ ਦੀ ਅਰਾਧਨਾ ਵਿਸ਼ਵਾਸ ਨੂੰ ਦ੍ਰਿੜ੍ਹ ਕਰਨ ਦੇ ਨਾਲ ਨਾਲ ਅਡੋਲਤਾ ਪ੍ਰਦਾਨ ਕਰਦੀ ਹੈ।ਮਾਲਾ ਫੇਰਨ ਦੀ ਕਿਰਿਆ ਦਾ ਭਾਵ ਸਿਰਜਕ ਨੂੰ ਸਦਾ ਚੇਤੇ ਰੱਖਣਾ ਵੀ ਹੈ। ਆਪਣੇ ਨੂੰ ਇਕਾਗਰ ਕਰਨਾ, ਊਰਜਾ ਇਕੱਤਰ ਕਰਨਾ ਜਿਹਾ ਕਰਮ ਹੈ।

ਮਾਲਾ ਭਾਂਵੇਂ ਪੂਰੀ ਨਹੀਂ ਦਿਖ ਰਹੀ ਪਰ ਕਹੀ ਜਾਣ ਵਾਲੀ ਗੱਲ ਦੇਖਣ ਵਾਲੇ ਤੱਕ ਪੂਰੀ ਤਰ੍ਹਾਂ ਪੁੱਜ ਜਾਂਦੀ ਹੈ। ਇਨ੍ਹਾਂ ਦੋਹਾਂ ਹੱਥਾਂ ਦਾ ਸੰਬੰਧ ਨਿੱਜ ਨਾਲ ਹੈ ਭਾਵ ਇਕ ਭਗਤ ਦਾ ਆਪਣੇ ਇਸ਼ਟ/ਪ੍ਰਮਾਤਮਾ ਨਾਲ ਜੁੜਾਵ ਨੂੰ ਦੱਸਦਾ ਹੈ। ਖੱਬੇ ਅਤੇ ਸੱਜੇ ਵਾਲੇ ਹੱਥਾਂ ਦਾ ਵਿਹਾਰ ਵੱਖਰਾ ਹੈ। ਪਹਿਲੇ ਦੋ ਹੱਥ ਕਿਸੇ ਨਾ ਕਿਸੇ ਤਰ੍ਹਾਂ ਦੇ ਪਾਰਲੋਕਿਕਤਾ ਵੱਲ ਸੰਕੇਤ ਕਰਦੇ ਹਨ ਤਾਂ ਇਹ ਦੋ ਹੱਥ ਇਹਲੋਕਿਕਤਾ ਵੱਲ ਸੰਕੇਤ ਕਰ ਰਹੇ ਲੱਗਦੇ ਹਨ। ਖੱਬੇ ਵੱਲ ਦਾ ਹੱਥ ਖੁੱਲਾ ਹੈ ਜਿਸ ਉੱਪਰ ਅਨਾਜ ਹੈ।

ਇਸ ਦੀ ਮੁਦਰਾ ਲੈਣ ਦੀ ਨਹੀਂ ਸਗੋਂ ਦੇਣ ਦੀ ਹੈ। ਇਸ ਕਿਰਿਆ ਦਾ ਗੁਰੁ ਨਾਨਕ ਦੇਵ ਦੇ ਜੀਵਨ ਨਾਲ ਅਹਿਮ ਹਿੱਸਾ ਹੈ। ਅਨੁਮਾਨ ਹੈ ਇਸ ਦਾ ਸਬੰਧ 'ਸੱਚੇ ਸੌਦੇ' ਵਾਲੀ ਸਾਥੀ ਨਾਲ ਹੈ। ਇਹ ਘਟਨਾ ਸਿੱਖ ਧਰਮ ਦਾ ਅਹਿਮ ਅੰਗ ਹੋ ਨਿਬੜਦੀ ਹੈ ਜੋ 'ਲੰਗਰ ਪ੍ਰਥਾ' ਦੇ ਨਾਮ ਨਾਲ ਜਾਣੀ ਜਾਣ ਲਗਦੀ ਹੈ। ਗੁਰੂ ਜੀ ਬਾਅਦ ਆਉਣ ਵਾਲੇ 'ਸਿੱਖ ਗੁਰੂਆਂ' ਇਸ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਅਜੌਕੇ ਸਮੇਂ ਸੰਸਾਰ ਭਰ ਵਿੱਚ ਖੁੱਲੇ ਹੋਏ ਗੁਰੂਘਰ ਗੁਰੁ ਨਾਨਕ ਦੇਵ ਜੀ ਦੀ ਤੋਰੀ ਰੀਤ ਨੂੰ ਜੀਵਿਤ ਰੱਖ ਰਹੇ ਹਨ।

ਸੱਜੇ ਵੱਲ ਦੇ ਹੱਥ ਵਿਚ ਦਾਤੀ ਦਿਖਾਈ ਦੇ ਰਹੀ ਹੈ। ਗੁਰੂ ਜੀ ਚਾਰ ਉਦਾਸੀਆਂ ਉਪਰੰਤ ਕਰਤਾਰਪੁਰ ਆ ਟਿੱਕਦੇ ਹਨ। ਉਹ ਮੰਗੇ ਜਾਂ ਕਿਸੇ ਦੇ ਦਿੱਤੇ ਹੋਏ ਅੰਨ ਉਪਰ ਆਪਣੀ ਗੁਜਰ-ਬਸਰ ਨਹੀਂ ਕਰਦੇ ਹਨ, ਬਲਕਿ ਹੱਥੀ ਕਿਰਤ ਕਰਦੇ ਹਨ। ਹੱਥ ਵਿਚ ਫੜੀ ਦਾਤੀ ਖੜੀ ਫਸਲ ਕੱਟੇ ਜਾਣ ਦੀ ਸੂਚਕ ਹੈ। ਗੁਰੂ ਜੀ ਵਲੋਂ ਕੀਤਾ ਜਾ ਰਿਹਾ ਕੰਮ ਸਿਰਫ ਗੁਰੁ ਤੱਕ ਸੀਮਤ ਨਹੀਂ, ਇਸ ਨੇ ਸਿੰਮਦਿਆਂ ਹੋਇਆ ਗੁਰੁ ਦੇ ਸਿੱਖ, ਦੇਸ਼-ਕਾਲ ਤੱਕ ਸਦਾ ਅਤੇ ਨਿਰੰਤਰ ਪੁੱਜਦੇ ਰਹਿਣਾ ਹੈ।
ਸਮੁੱਚਾ ਚਿੱਤਰ ਸਿੱਖਾਂ ਨੂੰ ਸੰਬੋਧਤ ਹੈ। ਸਿੱਖ ਇਕ ਅਕਾਲ ਪੁਰਖ ਨੂੰ ਮੰਨੇ, ਉਸ ਨੂੰ ਆਪਣੀ ਯਾਦ ਦਾ ਹਿੱਸਾ ਭਾਵ ਉਸ ਦਾ ਸਿਮਰਨ ਕਰੇ। ਉਹ ਆਪਣੀਆਂ ਸੰਸਾਰਕ ਲੋੜਾਂ ਦੀ ਪੂਰਤੀ ਲਈ 'ਕਿਰਤ ਕਰੇ', ਮਿਹਨਤ ਕਰੇ। ਮਿਹਨਤ ਨਾਲ ਜੋ ਪ੍ਰਾਪਤੀ ਹੋਵੇ ਉਸ ਨੂੰ ਹੋਰਾਂ ਨਾਲ ਵੰਡ-ਛਕੇ। ਵਡੇਰੇ ਅਰਥਾਂ ਵਿਚ ਉਹ ਹਰ ਵਿਅਕਤੀ 'ਗੁਰੂ ਦਾ ਸਿੱਖ' ਹੀ ਹੈ ਜੋ ਇਨ੍ਹਾਂ ਅਸੂਲਾਂ ਨੂੰ ਮੰਨਦਾ ਹੈ।

ਇਸ ਰਚਨਾ ਦੀ ਇਕ ਹੋਰ ਖਾਸੀਅਤ ਹੈ। ਦਿਖਾਈ ਦੇਣ ਵਾਲੇ ਚਾਰੋ ਹੱਥ 'ਸੱਜੇ' ਵੱਲ ਦੇ ਹਨ। 'ਖੱਬਾ' ਹੱਥ ਨਹੀਂ ਆਇਆ। ਸੱਜਾ ਹੱਥ ਦੇਵਤਾ ਦਾ ਹੱਥ ਮੰਨਿਆ ਜਾਂਦਾ ਹੈ। ਇਹ ਤਾਕਤ, ਵਾਧੇ ਤੇ ਜੋਰਾਵਰ ਹੋਣ ਨੂੰ ਦੱਸਦਾ ਹੈ।ਇਹ ਹੱਥ ਜਦ ਕਿਸੇ ਦੇ ਸਿਰ ਉੱਪਰ ਰੱਖਿਆ ਜਾਂਦਾ ਹੈ ਤਾਂ ਉਹ ਅਸੀਸ, ਤਾਕਤ, ਅਧਿਕਾਰ, ਮਜਬੂਤੀ ਨੂੰ ਪ੍ਰਗਟਾਉਂਦਾ ਹੈ।
-ਜਗਤਾਰਜੀਤ ਸਿੰਘ
989901186

  • Guru Nanak Dev Ji
  • ਗੁਰੂ ਨਾਨਕ ਦੇਵ ਜੀ

'ਕਰਤਾਰਪੁਰ ਲਾਂਘੇ' ਸਬੰਧੀ ਸਿੱਧੂ ਦੀ ਭੂਮਿਕਾ 'ਤੇ ਕੈਪਟਨ ਦਾ ਵਾਰ

NEXT STORY

Stories You May Like

  • will apple  s new ceo john ternus be able to carry on the legacy
    Tim Cook ਦਾ ਸ਼ਾਨਦਾਰ ਦੌਰ ਖਤਮ; ਕੀ Apple ਦੇ ਨਵੇਂ CEO John Ternus ਸੰਭਾਲ ਸਕਣਗੇ ਵਿਰਾਸਤ
  • bibi kaulan hospital celebrates first parkash diwas of guru granth sahib ji
    ਬੀਬੀ ਕੌਲਾਂ ਹਸਪਤਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਰੌਣਕਾਂ, ਪ੍ਰਮੁੱਖ ਸ਼ਖਸੀਅਤਾਂ ਦਾ...
  • jathedar kuldeep singh gargajj
    ਨਗਰ ਕੀਰਤਨ ਦਾ ਉਦੇਸ਼ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਨਾਲ ਜੋੜਨਾ: ਜਥੇਦਾਰ ਗੜਗੱਜ
  • mercedes benz will introduce many new s
    ‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’
  • big incident in punjab father and son shot in public
    ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ
  • aap leader dinesh dhall joining bjp party
    ਜਲੰਧਰ ਦੀ ਸਿਆਸਤ 'ਚ ਧਮਾਕਾ! ਭਾਜਪਾ 'ਚ ਸ਼ਾਮਲ ਹੋਏ ਦਿਨੇਸ਼ ਢੱਲ
  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • young man dies tragically after tractor overturns
    ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ
  • in punjab the names of sir sucharudharamvir gandhi and family
    ਪੰਜਾਬ ’ਚ ਐੱਸ.ਆਈ.ਆਰ. ਸੁਚਾਰੂ, ਧਰਮਵੀਰ ਗਾਂਧੀ ਅਤੇ ਪਰਿਵਾਰ ਦੇ ਨਾਂ ਵੋਟਰ ਸੂਚੀ...
  • sheetal angural sc morcha
    ਸ਼ੀਤਲ ਅੰਗੂਰਾਲ ਨੇ ਸੰਭਾਲਿਆ ਭਾਜਪਾ ਐੱਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਦਾ ਅਹੁਦਾ,...
  • fbi s most wanted fugitive arrested in jalandhar scam in snap scheme
    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ ਗ੍ਰਿਫ਼ਤਾਰ! SNAP ਸਕੀਮ 'ਚ ਕੀਤਾ...
  • big action punjab police employee slaps boy in jalandhar
    ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਹੋਈ...
  • heavy rain warning in punjab big forecast till september 8
    ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 8 ਸਤੰਬਰ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ...
  • thind eye hospital candlelight march in jalandhar
    ਜਲੰਧਰ 'ਚ ਕੱਢਿਆ ਗਿਆ ਅੱਖਾਂ ਦਾਨ ਪ੍ਰਤੀ ਜਾਗਰੂਕਤਾ ਲਈ ਕੈਂਡਲ ਲਾਈਟ ਮਾਰਚ
  • man dies two parties clashed
    ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ...
  • mandir robbery in jalandhar
    ਚੋਰਾਂ ਦੇ ਬੁਲੰਦ ਹੌਂਸਲੇ! ਪਹਿਲਾਂ ਟੇਕਿਆ ਮੱਥਾ, ਫਿਰ ਸ਼ਿਵਲਿੰਗ ਤੋਂ ਨਾਗ ਦੇਵਤਾ...
Trending
Ek Nazar
schools and colleges will remain closed tomorrow

ਕੱਲ੍ਹ School-College ਰਹਿਣਗੇ ਬੰਦ ! ਭਾਰੀ ਬਾਰਿਸ਼ ਕਾਰਨ ਨੈਨੀਤਾਲ ਪ੍ਰਸ਼ਾਸਨ ਨੇ...

electricity will be off tomorrow long power cut

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple

ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

law in paksitan

ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • fraud in punjab
      ਪੰਜਾਬ 'ਚ 3,00,00,000 ਰੁਪਏ ਦੀ ਵੱਡੀ ਠੱਗੀ! ਹੈਰਾਨ ਕਰੇਗਾ ਪੂਰਾ ਮਾਮਲਾ
    • pathankot rain
      ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ! ਵਾਲ-ਵਾਲ ਬਚਿਆ ਪਰਿਵਾਰ
    • accident in bareta
      ਦੋ ਕਾਰਾਂ ਦੀ ਭਿਆਨਕ ਟੱਕਰ! ਵਾਲ-ਵਾਲ ਬਚੇ ਇੱਕੋ ਪਰਿਵਾਰ ਦੇ ਪੰਜ ਜੀਅ
    • jagraon news
      ਜਗਰਾਓਂ: ਮੁੰਡੇ ਦੇ ਸਸਕਾਰ ਮਗਰੋਂ ਪੈ ਗਿਆ ਰੌਲ਼ਾ! ਸਿਵਿਆਂ 'ਚੋਂ ਮਿਲਿਆ ਬੱਕਰੀ...
    • fbi s most wanted fugitive arrested in jalandhar scam in snap scheme
      ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ ਗ੍ਰਿਫ਼ਤਾਰ! SNAP ਸਕੀਮ 'ਚ ਕੀਤਾ...
    • big action punjab police employee slaps boy in jalandhar
      ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਹੋਈ...
    • heavy rain warning in punjab big forecast till september 8
      ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 8 ਸਤੰਬਰ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ...
    • thind eye hospital candlelight march in jalandhar
      ਜਲੰਧਰ 'ਚ ਕੱਢਿਆ ਗਿਆ ਅੱਖਾਂ ਦਾਨ ਪ੍ਰਤੀ ਜਾਗਰੂਕਤਾ ਲਈ ਕੈਂਡਲ ਲਾਈਟ ਮਾਰਚ
    • sc has issued orders to many states including punjab
      ਪੰਜਾਬ ਸਮੇਤ ਕਈ ਸੂਬਿਆਂ ਨੂੰ SC ਨੇ ਜਾਰੀ ਕਰ'ਤੇ ਹੁਕਮ, ਹੁਣ ਇੰਨੇ ਸਾਲ ਦੀ ਉਮਰ...
    • malerkotla police action
      ਮਾਲੇਰਕੋਟਲਾ ਪੁਲਸ ਵੱਲੋਂ 3 ਹਥਿਆਰਬੰਦ ਹਿਸਟਰੀਸ਼ੀਟਰ ਗ੍ਰਿਫ਼ਤਾਰ, ਦੋ ਦੇਸੀ ਪਿਸਤੌਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +