ਚੰਡੀਗੜ੍ਹ,(ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਵਧਾਈ ਦਿੱਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ, ਜੋ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 638 ਸ਼ਬਦ 30 ਰਾਗਾਂ 'ਚ ਦਰਜ ਹੈ, ਲੋਕਾਂ ਲਈ ਅਧਿਆਤਮਕਤਾ ਦੀ ਸਿਖ਼ਰਲੀ ਮੰਜ਼ਿਲ ਹਾਸਲ ਕਰਨ 'ਚ ਸਦੀਆਂ ਤੱਕ ਰਾਹ ਦਸੇਰਾ ਬਣੀ ਰਹੇਗੀ। ਉਨ੍ਹਾਂ ਦਾ ਆਪਸੀ ਪਿਆਰ, ਸ਼ਾਂਤੀ ਤੇ ਪ੍ਰਮਾਤਮਾ ਇਕ ਹੈ, ਦਾ ਸੰਦੇਸ਼ ਮਨੁੱਖਤਾ ਨੂੰ ਸੱਚ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਚੱਕ ਰਾਮਦਾਸ ਜਾਂ ਰਾਮਦਾਸ ਪੁਰ ਦੀ ਸਥਾਪਨਾ ਲਈ ਸ੍ਰੀ ਗੁਰੂ ਰਾਮਦਾਸ ਜੀ ਹਮੇਸ਼ਾ ਸਾਡੇ ਚੇਤਿਆਂ 'ਚ ਵਸਦੇ ਰਹਿਣਗੇ। ਇਹ ਪਵਿੱਤਰ ਸ਼ਹਿਰ ਹੌਲੀ-ਹੌਲੀ ਅੰਮ੍ਰਿਤਸਰ ਬਣ ਗਿਆ, ਜੋ ਅੱਜ ਵੀ ਸਿੱਖਾਂ ਦਾ ਅਧਿਆਤਮਿਕਤਾ ਤੇ ਰਾਜਸੀ ਕੇਂਦਰ ਹੈ।
ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਕਰਨਗੇ ਰੋਡ ਸ਼ੋਅ
NEXT STORY