ਜਗਰਾਓਂ (ਮਾਲਵਾ) : ਜਗਰਾਓਂ ਦੇ ਨਾਲ ਅਖਾੜਾ ਨਹਿਰ ਉੱਪਰ ਸਥਿਤ ਗੁ. ਚਰਨ ਘਾਟ ਦੇ ਬਾਬਾ ਬਲਜਿੰਦਰ ਸਿੰਘ ਉੱਪਰ ਜਬਰ-ਜ਼ਿਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਸਵੇਰ ਤੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਵਲੋਂ ਕੀਤੇ ਖੁਲਾਸੇ ਦੀ ਵੀਡੀਓ ਜੰਗਲ ਦੀ ਅੱਗ ਵਾਂਗ ਫੈਲ ਗਈ। ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਦੱਸਿਆ ਕਿ ਅਖਾੜਾ ਨਹਿਰ ਪੁਲ ’ਤੇ ਸਥਿਤ ਗੁ. ਚਰਨਘਾਟ ਦੇ ਬਾਬਾ ਬਲਜਿੰਦਰ ਸਿੰਘ ਨੇ ਇਕ ਔਰਤ ਨਾਲ ਜਬਰ-ਜ਼ਿਨਾਹ ਕੀਤਾ ਹੈ ਅਤੇ ਬਾਬੇ ਨੇ ਭੋਰੇ ਵਿਚ ਹੋਰ ਔਰਤਾਂ ਨਾਲ ਵੀ ਸਰੀਰਕ ਸਬੰਧ ਬਣਾਏ ਹਨ। ਪੀੜਤਾ ਨੇ ਦੱਸਿਆ ਕਿ ਬਾਬਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਾਫੀ ਸਮੇਂ ਤੋਂ ਜਬਰ-ਜ਼ਿਨਾਹ ਕਰਦਾ ਆ ਰਿਹਾ ਸੀ। ਪੀੜਤਾ ਨੇ ਥਾਣਾ ਸਿਟੀ ਵਿਖੇ ਬਿਆਨ ਦੇ ਕੇ ਉਸ ਖ਼ਿਲਾਫ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਵਾਰਿਸ ਦੇ ਐਲਾਨ ਮਗਰੋਂ ਸਤਿਸੰਗ 'ਚ ਪਹੁੰਚੇ ਬਾਬਾ ਗੁਰਿੰਦਰ ਢਿੱਲੋਂ, ਫਿਰ ਉਹ ਹੋਇਆ ਜੋ ਕਿਸੇ ਨੇ ਸੋਚਿਆ ਨਾ ਸੀ
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁ. ਗੁਰੂਸਰ ਲਿਆਂਦੇ
ਬਾਬੇ ਨੂੰ ਹਿਰਾਸਤ ਵਿਚ ਲੈਣ ਉਪਰੰਤ ਪੁਲਸ ਵਲੋਂ ਗੁਰਦੁਆਰੇ ਵਿਚ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਗੁਰੂਸਰ ਸਾਹਿਬ ਦੀ ਸਮੁੱਚੀ ਟੀਮ ਗੁ. ਚਰਨਘਾਟ ਪਹੁੰਚੀ ਤੇ ਪੁਲਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਗੁਰ ਮਰਿਆਦਾ ਅਨੁਸਾਰ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਲਿਆਂਦਾ ਗਿਆ। ਇਸ ਮੌਕੇ ਦਸਮੇਸ਼ ਤਰਨਾ ਦਲ ਦੇ ਬਾਬਾ ਸੁਖਦੇਵ ਸਿੰਘ ਲੋਪੋਂ ਨੇ ਕਿਹਾ ਕਿ ਇਹੋ ਜਿਹੇ ਬਾਬਿਆਂ ਕਰਕੇ ਹੀ ਅਸੀਂ ਬਦਨਾਮ ਹੋ ਰਹੇ ਹਾਂ। ਉਨ੍ਹਾਂ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਬਾਬਾ ਬਲਜਿੰਦਰ ਸਿੰਘ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਥੇਦਾਰ ਗੁਰਦੀਪ ਸਿੰਘ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਤਰਨਪ੍ਰੀਤ ਸਿੰਘ ਖਾਲਸਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਗੁਰੂ ਘਰ ਦੇ ਬਾਹਰ ਨੌਜਵਾਨ ਕੁੜੀ ਸਣੇ ਤਿੰਨ ਜਣਿਆਂ ਦਾ ਕਤਲ, ਇਕ ਮਹੀਨੇ ਬਾਅਦ ਸੀ ਵਿਆਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਘਾਪੁਰਾਣਾ ਦੇ ਨੇੜਲੇ ਪਿੰਡ ਚਨੂੰਵਾਲਾ ਨਹਿਰ ਨੇੜਿਓਂ ਮਿਲੀ ਵਿਅਕਤੀ ਦੀ ਐਕਟਿਵਾ, ਭਾਲ ਜਾਰੀ
NEXT STORY