ਜਲੰਧਰ (ਵੈੱਬ ਡੈਸਕ)- ਪੰਜਾਬ 'ਚ ਅੱਜ ਜਿੱਥੇ ਸਵੇਰ ਤੋਂ ਮੀਂਹ ਤੇ ਗੜ੍ਹੇਮਾਰੀ ਕਾਰਨ ਜਿੱਥੇ ਜਨਜੀਵਨ ਅਸਤ-ਵਿਅਸਤ ਹੋਇਆ ਪਿਆ ਹੈ, ਉੱਥੇ ਹੀ ਮਾਲਵਾ ਇਲਾਕੇ 'ਚ ਭਿਆਨਕ ਵਾਵਰੋਲੇ ਨੇ ਤਬਾਹੀ ਮਚਾ ਦਿੱਤੀ।
ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ਇਲਾਕੇ 'ਚ ਵਾਵਰੋਲੇ ਨੇ ਕਹਿਰ ਵਰ੍ਹਾਉਂਦੇ ਹੋਏ ਇਕ ਪੈਟਰੋਲ ਪੰਪ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਪੈਟਰੋਲ ਪੰਪ ਦੀ ਮਸ਼ੀਨ ਇਸ ਤੇਜ਼ ਹਵਾ ਕਾਰਨ ਪੁੱਟੀ ਗਈ ਤੇ ਦੂਰ ਜਾ ਡਿੱਗੀ। ਇਸ ਦੌਰਾਨ ਵਾਵਰੋਲਾ ਨੇੜੇ ਬਣੀ ਇਕ ਸ਼ੈੱਡ ਵੀ ਉਡਾ ਕੇ ਲੈ ਗਿਆ। ਜਾਣਕਾਰੀ ਮੁਤਾਬਕ ਆਸੇ-ਪਾਸੇ ਦੇ ਪਿੰਡਾਂ 'ਚ ਵੀ ਵਾਵਰੋਲੇ ਕਾਰਨ ਭਾਰੀ ਤਬਾਹੀ ਫੈਲੀ ਹੋਈ ਹੈ।
ਇਕ ਹੋਰ ਖ਼ਬਰ ਮੁਤਾਬਕ ਇਕ ਸਟੋਰ ਦੀ ਸ਼ੈੱਡ ਵੀ ਵੱਡੇ-ਵੱਡੇ ਗੜ੍ਹੇ ਡਿਗਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਗੇਂਦ ਦੇ ਆਕਾਰ ਦੇ ਬਰਫ਼ ਦੇ ਗੋਲ਼ਿਆਂ ਨੇ ਸਟੋਰ ਦੀ ਛੱਤ 'ਚ ਵੱਡੇ-ਵੱਡੇ ਛੇਕ ਕਰ ਦਿੱਤੇ ਤੇ ਬੁਰੀ ਤਰ੍ਹਾਂ ਤੋੜ ਦਿੱਤਾ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਬੱਦਲ ਛਾਏ ਹੋਏ ਸਨ, ਜਿਸ ਕਾਰਨ ਬੀਤੇ ਦਿਨ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਅੱਜ ਹੋਈ ਤੇਜ਼ ਬਰਸਾਤ ਤੇ ਗੜ੍ਹੇਮਾਰੀ ਕਾਰਨ ਫਿਰ ਤੋਂ ਠੰਡ ਦਾ ਮੌਸਮ ਆ ਗਿਆ ਹੈ ਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਕਣਕ ਤੇ ਸਬਜ਼ੀਆਂ ਦੀ ਫਸਲਾਂ ਖ਼ਾਸ ਤੌਰ 'ਤੇ ਇਸ ਗੜ੍ਹੇਮਾਰੀ ਕਾਰਨ ਪ੍ਰਭਾਵਿਤ ਹੋਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ ਵਿਚਾਲੇ ਭਾਜਪਾ ਦਾ ਵੱਡਾ ਫ਼ੈਸਲਾ, ਅਜੈ ਮਿਸ਼ਰਾ ਟੈਨੀ ਨੂੰ ਦਿੱਤੀ ਲੋਕ ਸਭਾ ਟਿਕਟ; ਪੰਧੇਰ ਵੱਲੋਂ ਨਿਖੇਧੀ
NEXT STORY