ਅੰਮ੍ਰਿਤਸਰ : ਕਾਂਗਰਸ ਦੇ ਸਾਬਕਾ ਆਲ ਇੰਡੀਆ ਯੂਥ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸ੍ਰੀ ਹਨੂੰਮਾਨ ਚਾਲੀਸਾ ਦਾ ਸਵਰੂਪ ਟਵਿੱਟਰ 'ਤੇ ਗਲਤ ਢੰਗ ਨਾਲ ਪੋਸਟ ਕਰਨ ਤੋਂ ਬਾਅਦ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੀ ਵਿਵਾਦਤ ਬਿਆਨ ਦੇ ਦਿੱਤਾ ਹੈ। ਵੇਰਕਾ ਨੇ ਆਪਣੇ ਬਿਆਨ ਵਿਚ ਦਾਅਵਾ ਕੀਤਾ ਕਿ ਭਾਜਪਾ ਤੋਂ ਰੁੱਸ ਕੇ ਹਨੂੰਮਾਨ ਜੀ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ।
ਹੋਇਆ ਇੰਝ ਕਿ ਜਦੋਂ 'ਜਗ ਬਾਣੀ' ਵਲੋਂ ਵਿਧਾਇਕ ਸਾਬ੍ਹ ਨੂੰ ਰਾਜਾ ਵੜਿੰਗ ਦੇ ਵਿਵਾਦਤ ਚਾਲੀਸੇ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਨੂੰਮਾਨ ਜੀ ਵਿਸ਼ਵ ਗੁਰੂ ਹਨ, ਉਨ੍ਹਾਂ ਬਾਰੇ ਕਿਸੇ ਨੂੰ ਵੀ ਗਲਤ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਯੋਗੀ ਕਦੇ ਉਨ੍ਹਾਂ ਨੂੰ ਦਲਿਤ ਦੱਸਦੇ ਹਨ ਅਤੇ ਕਦੇ ਕੋਈ ਭਾਜਪਾ ਆਗੂ ਉਨ੍ਹਾਂ ਨੂੰ ਮੁਸਲਿਮ ਕਰਾਰ ਦੇ ਰਿਹਾ ਹੈ, ਜਿਸ ਕਾਰਨ ਹਨੂੰਮਾਨ ਜੀ ਭਾਜਪਾ ਤੋਂ ਰੁੱਸ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ।
ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪਾਕਿ ਨੇ ਲਾਗੂ ਕੀਤੀਆਂ ਇਹ ਸ਼ਰਤਾਂ
NEXT STORY