ਜਲੰਧਰ— ਦੇਸ਼ ਜਲਦੀ ਹੀ 70ਵਾਂ ਆਜ਼ਾਦੀ ਦਿਵਸ ਮਨਾਉਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਐਤਵਾਰ ਜਲੰਧਰ ਦੇ ਗੁਰੂਗੋਬਿੰਦ ਸਿੰਘ ਸਟੇਡੀਅਮ 'ਚ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਨੂੰ ਲੈ ਕੇ ਪੂਰੀ ਡਰੈੱਸ 'ਚ ਆਖਰੀ ਰਿਹਰਸਲ ਕੀਤੀ ਗਈ। ਇਸ ਮੌਕੇ 'ਤੇ ਪਹੁੰਚੇ ਜਲੰਧਰ ਦਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ 15 ਅਗਸਤ ਦਾ ਦਿਨ ਜਲੰਧਰ 'ਚ ਬੜੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਮੁੱਖ ਮਹਿਮਾਨ ਹੋਣਗੇ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸਾਰੇ ਸਟੇਡੀਅਮ 'ਚ ਸੁਰੱਖਿਆ ਦੇ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਅਤੇ 15 ਅਗਸਤ ਦੇ ਦਿਨ ਕਲਚਰ ਪ੍ਰੋਗਰਾਮ ਦੇ ਨਾਲ ਪੈਰਾਮਿਲਟਰੀ ਫੋਰਸ ਪਰੇਡ ਕੀਤੀ ਜਾਵੇਗੀ।
ਬਲੇਡ ਨਾਲ ਪਰਸ ਕੱਟ ਕੇ ਕੱਢੀ ਨਕਦੀ, ਮੁਲਜ਼ਮ ਕਾਬੂ
NEXT STORY