ਸੁਨਾਮ ਊਧਮ ਸਿੰਘ ਵਾਲਾ (ਮੰਗਲਾ) - ਪੰਜਾਬ ਭੱਠਾ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਨੇ ਭੱਠਾ ਮਾਲਕਾਂ ਦੀ ਹੋਈ ਇਕ ਮੀਟਿੰਗ ਤੋਂ ਬਾਅਦ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ 'ਚ ਮੁੜ ਕੋਲਾ ਮਾਫੀਆ ਸਰਗਰਮ ਹੋ ਗਿਆ ਹੈ। ਕੋਲੇ ਦਾ ਭਾਅ 6000 ਤੋਂ ਲੱਗਭਗ 8500 ਰੁਪਏ ਹੋ ਗਿਆ ਹੈ, ਜਿਸ ਕਾਰਨ ਇੱਟਾਂ ਦੀਆਂ ਕੀਮਤਾਂ 'ਤੇ ਪ੍ਰਭਾਵ ਪੈ ਰਿਹਾ ਹੈ ਅਤੇ ਭੱਠਿਆਂ ਦੀ ਆਰਥਿਕ ਸਥਿਤੀ ਹੋਰ ਕਮਜ਼ੋਰ ਹੋ ਰਹੀ ਹੈ। ਇਸ ਨਾਲ ਮੰਦੇ ਦੇ ਆਸਾਰ ਬਣ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲਾ ਮਾਫੀਏ ਨੂੰ ਨਕੇਲ ਪਾਵੇ। ਕੋਲੇ ਦੀ ਪਕੜ ਇਕ ਛੋਟੇ ਜਿਹੇ ਗਰੁੱਪ ਦੇ ਹੱਥਾਂ ਵਿਚ ਹੋਣ ਨਾਲ ਉਨ੍ਹਾਂ ਦਾ ਕੋਲੇ 'ਤੇ ਏਕਾਧਿਕਾਰ ਬਣ ਗਿਆ ਹੈ। ਸਰਕਾਰ ਕੋਲੇ ਦੀਆਂ ਕੀਮਤਾਂ ਤੈਅ ਕਰਨ ਵਿਚ ਦਖਲਅੰਦਾਜ਼ੀ ਕਰੇ ।
ਉਨ੍ਹਾਂ ਮੰਗ ਕੀਤੀ ਕਿ ਜੀ. ਐੱਸ. ਟੀ. ਵਿਚ ਕੰਪੋਜੀਸ਼ਨ ਸਕੀਮ ਦੀ ਸੀਮਾ ਵਧਾ ਕੇ 2 ਕਰੋੜ ਕੀਤੀ ਜਾਵੇ, ਜਿਸ ਨਾਲ ਭੱਠਾ ਮਾਲਕ ਫੈਕਟਰੀ ਰਾਜ ਤੋਂ ਨਿਜਾਤ ਪਾ ਸਕਣਗੇ ਅਤੇ ਕਾਗਜ਼ੀ ਕਾਰਵਾਈ ਤੋਂ ਬਚ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਭੱਠਾ ਮਾਲਕ ਇਕ ਮੁਸ਼ਤ ਟੈਕਸ ਦਿੰਦੇ ਸਨ । ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭੱਠਾ ਮਾਲਕ ਵੀ ਚਾਹੁੰਦੇ ਹਨ ਕਿ ਪ੍ਰਦੂਸ਼ਣ ਨਾ ਹੋਵੇ। ਭੱਠਿਆਂ ਦਾ ਹਾਈ ਡ੍ਰਾਫਟ ਬਣਾਉਣ ਲਈ ਸਰਕਾਰ 4 ਸਾਲ ਦਾ ਸਮਾਂ ਜ਼ਰੂਰ ਦੇਵੇ ਕਿਉਂਕਿ ਇਕ ਸਾਲ 'ਚ 10 ਤੋਂ 15 ਫੀਸਦੀ ਭੱਠੇ ਹੀ ਹਾਈ ਡ੍ਰਾਫਟ ਹੋ ਸਕਦੇ ਹਨ।
ਇਸ ਮੀਟਿੰਗ 'ਚ ਚੇਅਰਮੈਨ ਪ੍ਰੇਮ ਗੁਪਤਾ, ਉਪ ਪ੍ਰਧਾਨ ਰਾਜੀਵ ਮੱਖਣ, ਜਨਰਲ ਸਕੱਤਰ ਭਾਰਤ ਭੂਸ਼ਣ ਗੁਪਤਾ, ਸਕੱਤਰ ਮੁਕੇਸ਼ ਗੁਪਤਾ (ਧੂਰੀ), ਕੈਸ਼ੀਅਰ ਸੁਭਾਸ਼ ਗੁਪਤਾ ਆਦਿ ਹਾਜ਼ਰ ਸਨ ।
ਗਮ 'ਚ ਬਦਲੀਆਂ ਖੁਸ਼ੀਆਂ, ਬੱਚੀ ਨੂੰ ਜਨਮ ਦਿੰਦਿਆਂ ਹੀ ਮਾਂ ਸਮੇਤ ਦੋਹਾਂ ਦੀ ਹੋਈ ਮੌਤ
NEXT STORY