ਲੁਧਿਆਣਾ (ਹਿਤੇਸ਼, ਰਿੰਕੂ) : ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣਾਈ ਗਈ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਕਰਨ ਦੇ ਅਗਲੇ ਹੀ ਦਿਨ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਚੌਧਰੀ ਨੇ ਉਨ੍ਹਾਂ 'ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਸ਼ੁੱਕਰਵਾਰ ਨੂੰ ਲੁਧਿਆਣਾ 'ਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਚੌਧਰੀ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਅਤੇ ਭਾਜਪਾ ਵਿਚਕਾਰ ਲੰਬੇ ਸਮੇਂ ਤੋਂ ਜੋ ਗੁਪਤ ਗਠਜੋੜ ਚੱਲ ਰਿਹਾ ਸੀ, ਉਸ ਦੀ ਪੋਲ ਉਨ੍ਹਾਂ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਮਗਰੋਂ ਖੁੱਲ੍ਹ ਗਈ ਹੈ।
ਇਹ ਵੀ ਪੜ੍ਹੋ : 'ਕੈਪਟਨ' ਦੇ ਵੱਡੇ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਮਚਾਈ ਹਲਚਲ, ਕਾਂਗਰਸੀ ਵਿਧਾਇਕਾਂ ਬਾਰੇ ਕੀਤਾ ਖ਼ੁਲਾਸਾ
ਇਸ ਦੇ ਤਹਿਤ ਉਹ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਭਾਜਪਾ ਨਾਲ ਮਿਲ ਕੇ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ। ਚੌਧਰੀ ਨੇ ਕਿਹਾ ਕਿ ਜਿਹੜੇ ਕੈਪਟਨ ਅੱਜ ਖੇਤੀ ਬਿੱਲ ਰੱਦ ਹੋਣ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਇਹ ਕੰਮ ਸਰਕਾਰ 'ਚ ਰਹਿੰਦੇ ਹੋਏ ਫਰੰਟ 'ਤੇ ਆ ਕੇ ਕਰਨਾ ਚਾਹੀਦਾ ਸੀ ਪਰ ਉਸ ਸਮੇਂ ਉਹ ਕਿਸਾਨਾਂ ਨੂੰ ਗੱਲਬਾਤ ਜ਼ਰੀਏ ਮੁੱਦਾ ਸੁਲਝਾਉਣ ਦੀ ਸਲਾਹ ਦੇ ਰਹੇ ਸਨ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਦੇ ਚੋਣਾਂ ਲੜਨ ਬਾਰੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਨਵਜੋਤ ਸਿੱਧੂ 'ਤੇ ਕੱਸਿਆ ਤੰਜ
ਸਿੱਧੂ ਅਤੇ ਚੰਨੀ ਵਿਚਕਾਰ ਫਸ ਕੇ ਰਹਿ ਗਏ ਪੰਜਾਬ ਇੰਚਾਰਜ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਕਾਰ ਵਿਵਾਦ ਨੂੰ ਲੈ ਕੇ ਪੰਜਾਬ ਦੇ ਇੰਚਾਰਜ ਲਈ ਕਾਫੀ ਔਖੇ ਹਾਲਾਤ ਪੈਦਾ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਵੱਲੋਂ ਪੰਜਾਬ ਦੀ ਆਰਥਿਕ ਹਾਲਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ, ਜਦੋਂ ਕਿ ਚੰਨੀ ਸਰਕਾਰ ਵੱਲੋਂ ਬਿਜਲੀ-ਪਾਣੀ ਦੇ ਬਕਾਇਆ ਬਿੱਲਾਂ ਦੀ ਮੁਆਫ਼ੀ ਨਾਲ ਰੇਟ ਘਟਾਉਣ, ਮੁਲਾਜ਼ਮਾਂ ਦੀ ਤਨਖ਼ਾਹ ਵਧਾਉਣ ਵਰਗੇ ਫ਼ੈਸਲਿਆਂ ਦੀ ਕੋਈ ਮਿਸਾਲ ਨਹੀਂ ਹਨ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦਾ 20 ਨਵੰਬਰ ਦਾ 'ਮੋਗਾ ਦੌਰਾ' ਮੁਲਤਵੀ, ਹੁਣ ਇਸ ਤਾਰੀਖ਼ ਨੂੰ ਆਉਣਗੇ
ਪ੍ਰਚਾਰ ਤੱਕ ਸੀਮਤ ਹੈ ਕੇਜਰੀਵਾਲ ਦਾ ਦਿੱਲੀ ਮਾਡਲ
ਲੁਧਿਆਣਾ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਚੌਧਰੀ ਦੇ ਨਿਸ਼ਾਨੇ 'ਤੇ ਆਏ। ਉਨ੍ਹਾਂ ਨੇ ਕਿਹਾ ਕਿ ਪ੍ਰਚਾਰ 'ਤੇ ਖ਼ਰਚ ਕਰਨ ਦੇ ਮਾਮਲੇ 'ਚ ਮੋਦੀ ਅਤੇ ਕੇਜਰੀਵਾਲ 'ਚ ਮੁਕਾਬਲਾ ਚੱਲ ਰਿਹਾ ਹੈ। ਜਿੱਥੋਂ ਤੱਕ ਦਿੱਲੀ ਮਾਡਲ ਦਾ ਸਵਾਲ ਹੈ, ਉਨ੍ਹਾਂ ਦੇ ਮੁਹੱਲਾ ਕਲੀਨਿਕ ਦੀ ਅਸਲੀਅਤ ਕੋਵਿਡ ਮਗਰੋਂ ਅਤੇ ਹੁਣ ਡੇਂਗੂ ਦੌਰਾਨ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿਹਤ ਸੇਵਾਵਾਂ ਕਾਫ਼ੀ ਬਿਹਤਰ ਹਨ ਅਤੇ ਇਸੇ ਤਰ੍ਹਾਂ ਬਿਜਲੀ ਦੇ ਰੇਟ ਵੀ ਪੰਜਾਬ 'ਚ ਦਿੱਲੀ ਦੇ ਮੁਕਾਬਲਾ ਕਾਫੀ ਘੱਟ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖੇਤੀ ਕਾਨੂੰਨ ਵਾਪਸ ਲੈਣ ’ਤੇ ਬੋਲੇ ਅਸ਼ਵਨੀ ਸ਼ਰਮਾ, ਕਿਹਾ-PM ਮੋਦੀ ਦੇਸ਼ ਤੇ ਦੇਸ਼ਵਾਸੀਆਂ ਦੇ ਹਿੱਤ ’ਚ ਲੈਂਦੇ ਨੇ ਫ਼ੈਸਲੇ
NEXT STORY