ਜਲੰਧਰ (ਧਵਨ)- ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਮਾਮਲਿਆਂ ਸਬੰਧੀ ਕੰਮ ਕਰ ਰਹੀ 3 ਮੈਂਬਰੀ ਕਮੇਟੀ ਵੱਲੋਂ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮੰਗਲਵਾਰ ਜਾਂ ਬੁੱਧਵਾਰ ਤਕ ਸੌਂਪ ਦਿੱਤੀ ਜਾਵੇਗੀ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਾਵਤ ਨੇ ਕਿਹਾ ਕਿ ਕਮੇਟੀ ਦੇ ਚੇਅਰਮੈਨ ਮੱਲਿਕਾਰਜੁਨ ਖੜਗੇ ਸ਼ੁੱਕਰਵਾਰ ਆਪਣੇ ਪਿੰਡ ਜਾ ਰਹੇ ਹਨ ਅਤੇ ਉਨ੍ਹਾਂ ਦੀ ਵਾਪਸੀ ਮੰਗਲਵਾਰ ਤਕ ਦਿੱਲੀ ਲਈ ਹੋ ਜਾਣ ਦੇ ਆਸਾਰ ਹਨ। ਉਸ ਤੋਂ ਬਾਅਦ ਉਨ੍ਹਾਂ ਦੇ ਹਸਤਾਖਰ ਹੁੰਦਿਆਂ ਹੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਸੋਨੀਆ ਦਾ ਫ਼ੈਸਲਾ ਸਾਰੇ ਕਾਂਗਰਸੀਆਂ ਲਈ ਮੰਨਣਯੋਗ ਹੋਵੇਗਾ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਡੈਨਮਾਰਕ ਤੋਂ ਆਉਂਦਿਆਂ ਜਹਾਜ਼ ’ਚ ਕਾਲਾ ਸੰਘਿਆਂ ਦੇ ਨੌਜਵਾਨ ਦੀ ਮੌਤ
ਉਨ੍ਹਾਂ ਕਿਹਾ ਕਿ ਕਮੇਟੀ ਨੇ ਆਪਣਾ ਕੰਮ ਹੁਣ ਤਕ ਬਾਖੂਬੀ ਨਿਭਾਇਆ ਹੈ ਅਤੇ ਆਸ ਹੈ ਕਿ ਪੰਜਾਬ ਸਬੰਧੀ ਚੱਲ ਰਿਹਾ ਸੰਕਟ ਵੀ ਜਲਦੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਕੇਂਦਰ ਵਿਚ ਅਗਲੀ ਵਾਰ ਨਰਿੰਦਰ ਮੋਦੀ ਦੀ ਸਰਕਾਰ ਨਹੀਂ ਬਣਨ ਜਾ ਰਹੀ। ਭਾਜਪਾ ਦਾ ਦੇਸ਼ ਵਿਚ ਬਦਲ ਸਿਰਫ਼ ਕਾਂਗਰਸ ਹੈ। ਇਸ ਲਈ ਕਾਂਗਰਸ ਦੇ ਅਨੁਸ਼ਾਸਨ ਨੂੰ ਕੋਈ ਭੰਗ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।
ਇਹ ਵੀ ਪੜ੍ਹੋ: GNA ਯੂਨੀਵਰਸਿਟੀ ਕਰੇਗੀ ਤੁਹਾਡੇ ਸੁਫ਼ਨੇ ਪੂਰੇ, ਕੁਕਿੰਗ ਦੇ ਕੋਰਸਾਂ ਦੇ ਸ਼ੌਕੀਨ ਜ਼ਰੂਰ ਪੜ੍ਹਨ ਇਹ ਖ਼ਬਰ
ਰਾਵਤ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਦੇਸ਼ ਦੀ ਜਨਤਾ ਨੇ ਕੋਵਿਡ ਲਹਿਰ ਦੌਰਾਨ ਜਾਣ ਲਿਆ ਹੈ ਕਿ ਮੋਦੀ ਸਰਕਾਰ ਨੂੰ ਲੋਕਾਂ ਦੀ ਜਾਨ ਦੀ ਕੋਈ ਚਿੰਤਾ ਨਹੀਂ। ਪ੍ਰਧਾਨ ਮੰਤਰੀ ਸਮੇਤ ਸਾਰੇ ਕੇਂਦਰੀ ਮੰਤਰੀ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਪ੍ਰਚਾਰ ਕਰਦੇ ਰਹਿ ਗਏ। ਦੇਸ਼ ਵਿਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਹੋਈਆਂ ਮੌਤਾਂ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 3 ਮੈਂਬਰੀ ਕਮੇਟੀ ਨਾਲ ਕਰਨਗੇ ਮੁਲਾਕਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਦਗੇਬਾਜ਼ ਪ੍ਰੇਮੀ ਨੇ ਗਰਭਵਤੀ ਪ੍ਰੇਮਿਕਾ ਦਾ ਜ਼ਬਰਨ ਡਿਗਾਇਆ ਗਰਭ, ਹੈਰਾਨ ਕਰ ਦੇਵੇਗੀ ਅੱਗੇ ਦੀ ਕਹਾਣੀ
NEXT STORY