ਫ਼ਰੀਦਕੋਟ (ਰਾਜਨ)-ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ’ਚ ਫ਼ਰੀਦਕੋਟ ਪੁਲਸ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਮੋਗਾ ਜ਼ਿਲ੍ਹੇ ਦੇ ਪਿੰਡ ਮਨਾਵਾ ਨਿਵਾਸੀ ਹਰਜਿੰਦਰ ਸਿੰਘ ਉਰਫ਼ ਰਾਜੂ ਜੋ ਕਿਸੇ ਮਾਮਲੇ ’ਚ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦਾ ਹਵਾਲਾਤੀ ਹੈ ਅਤੇ ਇਸ ਨੂੰ ਮੋਗਾ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗਈ ਸੀ, ਨੂੰ ਫ਼ਰੀਦਕੋਟ ਪੁਲਸ ਵੱਲੋਂ ਟਰਾਂਜ਼ਿਟ ਰਿਮਾਂਡ ’ਤੇ ਲੈ ਕੇ ਬੀਤੀ ਰਾਤ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕਰ ਚਾਰ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਤਾਂ ਕਿ ਇਸ ਕੋਲੋਂ ਕਤਲ ਦੇ ਮਾਮਲੇ ਸਬੰਧੀ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾ ਸਕੇ।
ਦੱਸਣਯੋਗ ਹੈ ਕਿ ਹਰਜਿੰਦਰ ਸਿੰਘ ਉਰਫ਼ ਰਾਜੂ ’ਤੇ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਦਾ ਸਿੱਧਾ ਸਬੰਧ ਗੈਂਗਸਟਰ ਗੋਲਡੀ ਬਰਾੜ ਨਾਲ ਹੈ ਅਤੇ ਇਸ ਕਤਲ ਮਾਮਲੇ ’ਚ ਕਥਿਤ ਸ਼ਾਮਿਲ ਫ਼ਰੀਦਕੋਟ ਨਿਵਾਸੀ ਦੋ ਸ਼ੂਟਰ ਮਨਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਇਸੇ ਹਵਾਲਾਤੀ ਹਰਜਿੰਦਰ ਸਿੰਘ ਉਰਫ਼ ਰਾਜੂ ਵੱਲੋਂ ਹੀ ਗੋਲਡੀ ਬਰਾੜ ਨੂੰ ਮੁਹੱਈਆ ਕਰਵਾਏ ਗਏ ਸਨ। ਇਸ ਮਾਮਲੇ ’ਚ ਆਈ. ਜੀ. ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਡੇਰਾ ਪ੍ਰੇਮੀ ਕਤਲ ਮਾਮਲੇ ’ਚ ਫ਼ਰੀਦਕੋਟ ਪੁਲਸ ਨੂੰ ਜਿਸ ਤਰ੍ਹਾਂ ਦੀ ਵੀ ਲੀਡ ਮਿਲ ਰਹੀ ਹੈ, ਉਸ ਅਨੁਸਾਰ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਹੀ ਕੜੀ ਵਜੋਂ ਉਕਤ ਹਵਾਲਾਤੀ ਨੂੰ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ’ਚ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਸ਼ੂਟਰਾਂ ਨੂੰ ਵੀ ਫ਼ਰੀਦਕੋਟ ਲਿਆਉਣ ਲਈ ਪੁਲਸ ਟੀਮਾਂ ਦਿੱਲੀ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁੱਖਭਰੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਹੋਈ ਮੌਤ
ਵਰਣਨਯੋਗ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਮੁਕੱਦਮਾ ਨੰਬਰ 63 ’ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਵਾਸੀ ਕੋਟਕਪੂਰਾ ਦਾ ਬੀਤੀ 10 ਨਵੰਬਰ ਨੂੰ ਤੜਕਸਾਰ ਕੁਝ ਸ਼ੂਟਰਾਂ ਵੱਲੋਂ ਉਸ ਵੇਲੇ ਤਾਬੜਤੋੜ ਗੋਲ਼ੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਸ ਨੇ ਕੋਟਕਪੂਰਾ ਦੀ ਹਰੀਨੌ ਰੋਡ ’ਤੇ ਸਥਿਤ ਆਪਣੀ ਦੁਕਾਨ ਖੋਲ੍ਹੀ ਹੋਈ ਸੀ। ਆਈ. ਜੀ. ਪ੍ਰਦੀਪ ਕੁਮਾਰ ਯਾਦਵ ਨੇ ਦਾਅਵਾ ਕੀਤਾ ਕਿ ਪੁਲਸ ਬਾਰੀਕੀ ਨਾਲ ਜੰਗੀ ਪੱਧਰ ’ਤੇ ਪੜਤਾਲ ਕਰ ਰਹੀ ਹੈ ਅਤੇ ਇਸ ਦੇ ਸਾਰਥਿਕ ਨਤੀਜੇ ਜਲਦ ਹੀ ਮੀਡੀਆ ਸਾਹਮਣੇ ਆ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਸਾਊਦੀ ਅਰਬ ’ਚ ਵਾਪਰੇ ਭਿਆਨਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਸਰਹਿੰਦ ਫੀਡਰ ਟੁੱਟਣ ਦਾ ਮਾਮਲਾ, ਜਾਂਚ ਅਧਿਕਾਰੀ ਨੇ 7 ਇੰਜੀਨੀਅਰਾਂ ਨੂੰ ਕੀਤਾ ਤਲਬ
NEXT STORY